ਆਰਬੀਯੂ ਦੇ ਉਪ ਕੁਲਪਤੀ ਦਾ ਹੋਇਆ ਵਿਸ਼ੇਸ਼ ਸਨਮਾਨ
08:15 AM Jul 30, 2024 IST
Advertisement
ਪੱਤਰ ਪ੍ਰੇਰਕ
ਖਰੜ, 29 ਜੁਲਾਈ
ਰਿਆਤ-ਬਾਹਰਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਪਰਵਿੰਦਰ ਸਿੰਘ ਨੂੰ ਵਿਗਿਆਨ ਤੇ ਇੰਜਨੀਅਰਿੰਗ ਦੇ ਖੇਤਰ ’ਚ ਉਨ੍ਹਾਂ ਦੇ ਸਾਨਦਾਰ ਯੋਗਦਾਨ ਅਤੇ ਉਨ੍ਹਾਂ ਦੀ ਵਿਗਿਆਨਕ ਕੁਸ਼ਲਤਾ ਲਈ ਹਾਲ ਹੀ ਵਿੱਚ ਕੌਮੀ ਵਿਗਿਆਨੀ ਗੋਲ ਟੇਬਲ ਕਾਨਫਰੰਸ ਦੇ ਸਲਾਹਕਾਰ ਬੋਰਡ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ਹੈ। ਪੁਣੇ ਦੀ ਡਾ. ਵਿਸਵਨਾਥ ਕਰਾਡ ਐੱਮਆਈਟੀ ਵਰਲਡ ਪੀਸ ਯੂਨੀਵਰਸਿਟੀ ਵੱਲੋਂ ਡਾ. ਪਰਵਿੰਦਰ ਸਿੰਘ ਨੂੰ ਖੋਜ ਅਤੇ ਦੇਸ਼ ਦੇ ਵਿਕਾਸ ਦੇ ਟੀਚਿਆਂ ਨੂੰ ਅੱਗੇ ਵਧਾਉਣ ਲਈ ਪਾਏ ਯੋਗਦਾਨ ਲਈ ਇਹ ਸਨਮਾਨ ਹਾਸਲ ਹੋਇਆ ਹੈ। ਗੁਰਵਿੰਦਰ ਸਿੰਘ ਬਾਹਰਾ ਨੇ ਕਿਹਾ ਕਿ ਡਾ. ਪਰਵਿੰਦਰ ਨੂੰ ਐਵਾਰਡ ਮਿਲਣਾ ਸੰਸਥਾ ਲਈ ਮਾਣ ਵਾਲੀ ਗੱਲ ਹੈ।
Advertisement
Advertisement
Advertisement