For the best experience, open
https://m.punjabitribuneonline.com
on your mobile browser.
Advertisement

ਆਰਬੀਆਈ ਨੇ ਲਗਾਤਾਰ ਨੌਂਵੀ ਵਾਰ ਰੈਪੋ ਦਰ 6.5 ਫ਼ੀਸਦੀ ’ਤੇ ਬਰਕਾਰ ਰੱਖੀ

02:16 PM Aug 08, 2024 IST
ਆਰਬੀਆਈ ਨੇ ਲਗਾਤਾਰ ਨੌਂਵੀ ਵਾਰ ਰੈਪੋ ਦਰ 6 5 ਫ਼ੀਸਦੀ ’ਤੇ ਬਰਕਾਰ ਰੱਖੀ
ਮੁਦਰਾ ਨੀਤੀ ਸੰਮਤੀ ਦੀ ਬੈਠਕ ਤੋਂ ਬਾਅਦ ਪ੍ਰੈਸ ਕਾਨਫਰੰਸ ਮੌਕੇ ਮੈਂਬਰ। ਫੋਟੋ ਪੀਟੀਆਈ
Advertisement

ਮੁੰਬਈ, 8 ਅਗਸਤ
ਭਾਰਤੀ ਰਿਜ਼ਰਵ ਬੈਂਕ ਨੇ ਉਮੀਦਾਂ ਦੇ ਅਨੁਸਾਰ ਚਾਲੂ ਵਿੱਤੀ ਵਰ੍ਹੇ ਦੀ ਤੀਜੀ ਮੁਦਰਾ ਨੀਤੀ ਸਮੀਖਿਆ ਦੌਰਾਨ ਨੀਤੀਗਤ ਰੈਪੋ ਦਰ ਵਿਚ ਕੋਈ ਤਬਦੀਲੀ ਨਹੀਂ ਕੀਤੀ ਅਤੇ 6.5 ਫ਼ੀਸਦੀ ’ਤੇ ਬਰਕਾਰ ਰੱਖਿਆ ਹੈ। ਆਰਬੀਆਈ ਨੇ ਕਿਹਾ ਕਿ ਪਰਚੂਨ ਦੇ ਸਮਾਨ ਦੀ ਮਹਿੰਗਾਈ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਅਤੇ ਇਸ ਦੇ ਹੋਰ ਖੇਤਰਾਂ ਵਿਚ ਪ੍ਰਭਾਵ ਰੋਕਣ ਲਈ ਸਤਰਕ ਰਹਿਣ ਦੀ ਲੋੜ ਹੈ।

Advertisement

ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਮੁਦਰਾ ਨੀਤੀ ਸੰਮਤੀ ਦੀ ਮੰਗਲਾਵਾਰ ਨੂੰ ਸ਼ੁਰੂ ਹੋਈ ਤਿੰਨ ਦਿਨ ਦੀ ਬੈਠਕ ਵਿਚ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਮੇਟੀ ਨੇ ਮਹਿੰਗਾਈ ਸਬੰਧੀ ਸੁਚੇਤ ਰੁੱਖ ਤਹਿਤ ਰੈਪੋ ਦਰ ਨੂੰ 6.5 ਫੀਸਦੀ ’ਤੇ ਬਰਕਰਾਰ ਰੱਖਿਆ ਹੈ। ਐਮਪੀਸੀ ਦੇ ਛੇ ਵਿੱਚੋਂ ਚਾਰ ਮੈਂਬਰਾਂ ਨੇ ਨੀਤੀਗਤ ਦਰ ਨੂੰ ਬਿਨਾਂ ਕਿਸੇ ਬਦਲਾਅ ਦੇ ਰੱਖਣ ਦੇ ਪੱਖ ਵਿੱਚ ਵੋਟ ਦਿੱਤੀ। ਇਸ ਦੇ ਨਾਲ ਹੀ ਮਹਿੰਗਾਈ ਦਰ ਨੂੰ ਚਾਰ ਫੀਸਦੀ ਤੱਕ ਹੇਠਾਂ ਲਿਆਉਣ ਦੇ ਟੀਚੇ ਨੂੰ ਹਾਸਲ ਕਰਨ ਦੇ ਉਦੇਸ਼ ਨਾਲ ਹੀ ਨਰਮ ਰੁਖ਼ ਵਾਪਸ ਲੈਣ ਦਾ ਆਪਣਾ ਫ਼ੈਸਲਾ ਕਾਇਮ ਰੱਖਣ ਦਾ ਵੀ ਫ਼ੈਸਲਾ ਕੀਤਾ ਹੈ।। -ਪੀਟੀਆਈ

Advertisement

Advertisement
Tags :
Author Image

Puneet Sharma

View all posts

Advertisement