ਰਵਨੀਤ ਸਿੰਘ ਬਿੱਟੂ ਅੱਜ ਚੋਣ ਮੋਰਚਾ ਸੰਭਾਲਣਗੇ
07:09 AM Apr 02, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 1 ਅਪਰੈਲ
ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਭਲਕੇ ਇੱਥੇ ਪੁੱਜ ਕੇ ਆਪਣਾ ਚੋਣ ਮੋਰਚਾ ਸੰਭਾਲਣਗੇ। ਰਵਨੀਤ ਸਿੰਘ ਬਿੱਟੂ ਸਵੇਰੇ ਦਿੱਲੀ ਤੋਂ ਰੇਲ ਗੱਡੀ ਰਾਹੀਂ ਰੇਲਵੇ ਸਟੇਸ਼ਨ ਪੁੱਜਣਗੇ ਜਿੱਥੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਦੀ ਅਗਵਾਈ ਹੇਠ ਵਰਕਰਾਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਜਾਵੇਗਾ। ਇਸ ਸਬੰਧੀ ਅੱਜ ਭਾਜਪਾ ਦਫ਼ਤਰ ਵਿੱਚ ਹੋਈ ਮੀਟਿੰਗ ਦੌਰਾਨ ਸ੍ਰੀ ਧੀਮਾਨ ਨੇ ਜ਼ਿਲ੍ਹਾ ਆਗੂਆਂ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਭਲਕੇ ਦੇ ਪ੍ਰੋਗਰਾਮ ਲਈ ਡਿਊਟੀਆਂ ਲਗਾਈਆਂ। ਭਾਜਪਾ ਦੇ ਪ੍ਰੈੱਸ ਸਕੱਤਰ ਡਾ. ਸਤੀਸ਼ ਕੁਮਾਰ ਨੇ ਦੱਸਿਆ ਕਿ ਭਲਕੇ ਲੁਧਿਆਣਾ ਲੋਕ ਸਭਾ ਲਈ ਐਲਾਨੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਜ਼ਿਲ੍ਹਾ ਦਫ਼ਤਰ ਵਿੱਚ ਮੀਡੀਆ ਦੇ ਵੀ ਰੂ-ਬ-ਰੂ ਹੋਣਗੇ।
Advertisement
Advertisement
Advertisement