ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰਵੀ ਅਗਰਵਾਲ ਸੀਬੀਡੀਟੀ ਦੇ ਚੇਅਰਮੈਨ ਨਿਯੁਕਤ

10:24 PM Jun 29, 2024 IST

ਨਵੀਂ ਦਿੱਲੀ, 29 ਜੂਨ
ਰਵੀ ਅਗਰਵਾਲ ਨੂੰ ਆਮਦਨ ਕਰ ਵਿਭਾਗ ਦੀ ਪ੍ਰਬੰਧਕੀ ਸੰਸਥਾ ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸਿਸ (ਸੀਬੀਡੀਟੀ) ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਉਹ 1988 ਬੈਚ ਦੇ ਆਈਆਰਐਸ ਅਧਿਕਾਰੀ ਹਨ। ਅਗਰਵਾਲ ਨੇ 1986 ਬੈਚ ਦੇ ਆਈਆਰਐਸ ਅਧਿਕਾਰੀ ਨਿਤਿਨ ਗੁਪਤਾ ਤੋਂ ਅਹੁਦਾ ਸੰਭਾਲਿਆ ਜਿਨ੍ਹਾਂ ਦਾ ਚੇਅਰਮੈਨ ਵਜੋਂ ਵਧਾਇਆ ਗਿਆ ਕਾਰਜਕਾਲ 30 ਜੂਨ ਨੂੰ ਖਤਮ ਹੋ ਰਿਹਾ ਹੈ। ਨਵੇਂ ਸੀਬੀਡੀਟੀ ਮੁਖੀ ਇਸ ਵੇਲੇ ਬੋਰਡ ਵਿੱਚ ਮੈਂਬਰ (ਪ੍ਰਸ਼ਾਸਨ) ਵਜੋਂ ਕੰਮ ਕਰ ਰਹੇ ਹਨ। ਦਫਤਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਅਗਰਵਾਲ ਜੂਨ, 2025 ਤੱਕ ਸੀਬੀਡੀਟੀ ਦੇ ਮੁਖੀ ਹੋਣਗੇ। ਉਨ੍ਹਾਂ ਨੇ ਇਸ ਸਾਲ ਸਤੰਬਰ ਵਿਚ ਸੇਵਾਮੁਕਤ ਹੋ ਜਾਣਾ ਸੀ ਪਰ ਉਨ੍ਹਾਂ ਦੀ ਨਿਯੁਕਤੀ ਅਗਲੇ ਸਾਲ 30 ਜੂਨ ਤੱਕ ਠੇਕੇ ਦੇ ਆਧਾਰ ’ਤੇ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਸੀਬੀਡੀਟੀ ਆਮਦਨ ਕਰ ਵਿਭਾਗ ਲਈ ਨੀਤੀ ਬਣਾਉਣ ਵਾਲੀ ਸਿਖਰਲੀ ਸੰਸਥਾ ਹੈ। ਸੀਬੀਡੀਟੀ ਦੀ ਅਗਵਾਈ ਚੇਅਰਮੈਨ ਕਰਦਾ ਹੈ ਅਤੇ ਇਸ ਵਿੱਚ ਛੇ ਮੈਂਬਰ ਹੋ ਸਕਦੇ ਹਨ ਜੋ ਵਿਸ਼ੇਸ਼ ਸਕੱਤਰ ਦੇ ਦਰਜੇ ਦੇ ਹਨ। ਪੀਟੀਆਈ

Advertisement

 

Advertisement
Advertisement
Advertisement