ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਾਇਆਪੁਰ ਰਸੋਈ ਵੱਲੋਂ ਰਾਸ਼ਨ ਵੰਡ ਸਮਾਗਮ

11:00 AM Jan 29, 2024 IST
ਮਾਇਆਪੁਰ ਰਸੋਈ ਦੀ ਛੇਵੀਂ ਵਰ੍ਹੇਗੰਢ ਮੌਕੇ ਹਵਨ ਯੱਗ। -ਫੋਟੋ: ਸ਼ੇਤਰਾ

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 28 ਜਨਵਰੀ
ਇੱਥੇ ਮਾਇਆਪੁਰ ਰਸੋਈ ਵੱਲੋਂ ਸਾਲਾਨਾ ਛੇਵੀਂ ਵਰ੍ਹੇਗੰਢ ਦੀ ਸਫ਼ਲਤਾ ’ਤੇ ਅੱਜ ਹਵਨ ਯੱਗ, ਸ੍ਰੀ ਹਰੀਰਾਮ ਸੰਕੀਰਤਨ ਅਤੇ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ। ਕੱਚਾ ਕਿਲਾ ਮੁਹੱਲੇ ’ਚ ਮਾਇਆਪੁਰ ਰਸੋਈ ਵਿੱਚ ਕਰਵਾਏ ਸਮਾਗਮ ’ਚ ਸਵੇਰੇ ਹਵਨ ਯੱਗ ਹੋਇਆ, ਜਿਸ ਵਿੱਚ ਪੁੱਜੇ ਸ਼ਰਧਾਲੂਆਂ ਨੇ ਆਹੂਤੀਆਂ ਪਾਈਆਂ। ਇਸ ਤੋਂ ਬਾਅਦ ਸੋਮਨਾਥ ਮੰਦਰ ਦੇ ਮਹਿਲਾ ਸੰਕੀਰਤਨ ਮੰਡਲ ਵੱਲੋਂ ਸ੍ਰੀ ਹਰੀਰਾਮ ਸੰਕੀਰਤਨ ’ਚ ਭਜਨਾਂ ਦੀ ਛਹਬਿਰ ਲਾਉਂਦਿਆਂ ਸ਼ਰਧਾਲੂਆਂ ਨੂੰ ਮੰਤਰ ਮੁਗਧ ਕਰ ਦਿੱਤਾ। ਇਸ ਮੌਕੇ ਮਾਇਆਪੁਰ ਰਸੋਈ ਦੇ ਸੱਤਪਾਲ ਬਾਂਸਲ ਨੇ ਦੱਸਿਆ ਕਿ ਸਹਿਯੋਗੀਆਂ ਅਤੇ ਦਾਨੀਆਂ ਦੇ ਸਹਿਯੋਗ ਸਦਕਾ ਮਾਇਆਪੁਰ ਰਸੋਈ ਵੱਲੋਂ ਜਿੱਥੇ ਪਿਛਲੇ 6 ਸਾਲਾਂ ਤੋਂ 10 ਰੁਪਏ ’ਚ ਜ਼ਰੂਰਤਮੰਦਾਂ ਨੂੰ ਰੋਟੀ ਖੁਵਾਉਣ ਦੀ ਸੇਵਾ ਨਿਭਾਈ ਜਾ ਰਹੀ ਹੈ, ਉੱਥੇ ਸਮੇਂ ਸਮੇਂ ਸਿਰ ਜ਼ਰੂਰਤਮੰਦਾਂ ਨੂੰ ਰਾਸ਼ਨ ਅਤੇ ਜ਼ਰੂਰੀ ਵਸਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਮੌਕੇ ਰਵਿੰਦਰ ਜੈਨ, ਸੰਜੇ ਗੁਪਤਾ, ਹਰਸ਼ ਜੈਨ, ਪਵਨ ਸ਼ਰਮਾ, ਪੀਡੀ ਬਾਂਸਲ, ਸੁਰਿੰਦਰ ਜੈਸਵਾਲ, ਕ੍ਰਿਸ਼ਨ ਅਗਰਵਾਲ ਤੇ ਗਗਨਦੀਪ ਕੱਕੜ ਹਾਜ਼ਰ ਸਨ।

Advertisement

Advertisement
Advertisement