ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਾਸ਼ਨ ਵੰਡ: ਫਾਰਗ ਕੀਤੇ ਨੌਜਵਾਨਾਂ ਵੱਲੋਂ ਮੁਜ਼ਾਹਰਾ

07:15 AM Jul 06, 2024 IST
ਸੰਗਰੂਰ ’ਚ ਡੀਸੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਦੇ ਹੋਏ ਨੌਜਵਾਨ।

ਗੁਰਦੀਪ ਸਿੰਘ ਲਾਲੀ
ਸੰਗਰੂਰ, 5 ਜੁਲਾਈ
ਕੇਂਦਰੀ ਭੰਡਾਰ ਅਧੀਨ ਪੇਂਡੂ ਤੇ ਸ਼ਹਿਰੀ ਖੇਤਰ ਵਿਚ ਮਾਰਕਫੈੱਡ ਪੰਜਾਬ ਦੀ ਨਿਗਰਾਨੀ ਹੇਠ ਖੋਲ੍ਹੀਆਂ ਦੁਕਾਨਾਂ ’ਤੇ ਘਰ-ਘਰ ਰਾਸ਼ਨ ਵੰਡਣ ਲਈ ਜਨਵਰੀ ’ਚ ਨਿਯੁਕਤ ਕੀਤੇ ਅਤੇ 30 ਜੂਨ ਨੂੰ ਨੌਕਰੀ ਤੋਂ ਫਾਰਗ ਕੀਤੇ ਨੌਜਵਾਨਾਂ ਵੱਲੋਂ ਇਥੇ ਡੀਸੀ ਦਫ਼ਤਰ ਅੱਗੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀ ਕਿਸੇ ਵੀ ਫੀਲਡ ਵਿਚ ਕੰਮ ’ਤੇ ਬਹਾਲ ਕਰਨ ਅਤੇ ਬਕਾਇਆ ਤਨਖਾਹਾਂ, ਖਰਚੇ ਅਤੇ ਹੋਰ ਬਿਲਾਂ ਦੀ ਅਦਾਇਗੀ ਕਰਨ ਦੀ ਮੰਗ ਕਰ ਰਹੇ ਸਨ।
ਇਸ ਮੌਕੇ ਸੇਬੀ ਖੰਡੇਬਾਦ, ਅਕਾਸ਼ਦੀਪ ਸਿੰਘ, ਵੈਦ ਪ੍ਰਕਾਸ਼, ਸੰਦੀਪ, ਗੁਰਵਿੰਦਰ, ਕਰਨ ,ਰਵੀ , ਜਗਦੀਸ਼, ਮੋਨੂੰ ਲਹਿਰਾ, ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕੇਂਦਰੀ ਭੰਡਾਰ ਯੋਜਨਾ ਤਹਿਤ ਪੰਜਾਬ ਸਰਕਾਰ ਵੱਲੋਂ ਮਾਰਕਫੈਡ ਦੀ ਸੁਪਰਵੀਜ਼ਨ ਅਧੀਨ ਘਰ-ਘਰ ਰਾਸ਼ਨ ਪਹੁੰਚਾਉਣ ਲਈ ਜਨਵਰੀ-2024 ਦੁਕਾਨਾਂ ਖੋਲ੍ਹੀਆਂ ਸਨ ਜਿਥੋਂ ਘਰ-ਘਰ ਰਾਸ਼ਨ ਪਹੁੰਚਾਉਣ ਦੇ ਕੰਮ ਲਈ ਸੁਪਰਵਾਈਜ਼ਰ, ਫੀਲਡ ਸੁਪਰਵਾਈਜ਼ਰ, ਦੁਕਾਨਦਾਰ, ਡਰਾਈਵਰ ਅਤੇ ਵਰਕਰ ਨਿਯੁਕਤ ਕੀਤੇ ਸਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸੰਗਰੂਰ ’ਚ ਤਾਇਨਾਤ ਕੁੱਲ 82 ਮੁਲਾਜ਼ਮਾਂ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ ਹੈ। 30 ਜੂਨ ਨੂੰ ਦੁਕਾਨਾਂ ਦੀਆਂ ਚਾਬੀਆਂ ਅਤੇ ਬਾਇਓਮੈਟ੍ਰਿਕ ਮਸ਼ੀਨਾਂ ਵਾਪਸ ਲੈ ਗਈਆਂ ਹਨ। ਹੁਣ ਸਰਕਾਰ ਵੱਲੋਂ ਪਹਿਲੀ ਜੁਲਾਈ ਤੋਂ ਚਾਰ-ਚਾਰ ਮਹੀਨਿਆਂ ਦਾ ਇਕੱਠਾ ਰਾਸ਼ਨ ਦੇਣ ਦੀ ਸ਼ੁਰੂ ਕੀਤੀ ਸਕੀਮ ਕਾਰਨ ਬਿਨਾਂ ਕਿਸੇ ਨੋਟਿਸ ਤੋਂ ਉਨ੍ਹਾਂ ਨੂੰ ਕੰਮ ਤੋਂ ਫਾਰਗ ਕਰ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਕਿਸੇ ਵੀ ਫੀਲਡ ਵਿਚ ਕੰਮ ’ਤੇ ਬਹਾਲ ਕੀਤਾ ਜਾਵੇ ਅਤੇ ਬਕਾਇਆ ਤਨਖਾਹਾਂ, ਖਰਚੇ ਅਤੇ ਹੋਰ ਬਿਲਾਂ ਦੀ ਅਦਾਇਗੀ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਮੰਗਾਂ ਦਾ ਹੱਲ ਨਾ ਹੋਇਆ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ ਅਤੇ ਜਲੰਧਰ ਪੁੱਜ ਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਉਪਰੰਤ ਡੀਸੀ ਨੂੰ ਮੰਗ ਪੱਤਰ ਸੌਂਪਿਆ ਿਗਆ।

Advertisement

Advertisement