For the best experience, open
https://m.punjabitribuneonline.com
on your mobile browser.
Advertisement

ਫ਼ਿਲਮ ‘ਸਿਕੰਦਰ’ ਵਿੱਚ ਸਲਮਾਨ ਖ਼ਾਨ ਨਾਲ ਨਜ਼ਰ ਆਵੇਗੀ ਰਸ਼ਮਿਕਾ ਮੰਦਾਨਾ

07:33 AM May 10, 2024 IST
ਫ਼ਿਲਮ ‘ਸਿਕੰਦਰ’ ਵਿੱਚ ਸਲਮਾਨ ਖ਼ਾਨ ਨਾਲ ਨਜ਼ਰ ਆਵੇਗੀ ਰਸ਼ਮਿਕਾ ਮੰਦਾਨਾ
Advertisement

ਮੁੰਬਈ: ਫ਼ਿਲਮ ‘ਐਨੀਮਲ’ ਵਿੱਚ ਅਦਾਕਾਰੀ ਦੇ ਜੌਹਰ ਦਿਖਾਉਣ ਵਾਲੀ ਅਦਾਕਾਰਾ ਰਸ਼ਮਿਕਾ ਮੰਦਾਨਾ ਆਉਣ ਵਾਲੀ ਫ਼ਿਲਮ ‘ਸਿਕੰਦਰ’ ਵਿੱਚ ਅਦਾਕਾਰ ਸਲਮਾਨ ਖ਼ਾਨ ਨਾਲ ਨਜ਼ਰ ਆਵੇਗੀ। ਫ਼ਿਲਮ ਨਿਰਮਾਤਾਵਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ। ਫ਼ਿਲਮ ‘ਸਿਕੰਦਰ’ ਵਿੱਚ ਸਲਮਾਨ ਖ਼ਾਨ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗਾ। ਇਸ ਦਾ ਨਿਰਦੇਸ਼ਨ ਏਆਰ ਮੁਰੂਗਾਦਾਸ ਕਰੇਗਾ। ਇਹ ਫ਼ਿਲਮ 2025 ਵਿੱਚ ਈਦ ਮੌਕੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਸਾਜਿਦ ਨਾਡਿਆਡਵਾਲਾ ਦੇ ਬੈਨਰ ਨਾਡਿਆਡਵਾਲਾ ਗ੍ਰੈਂਡਸਨ ਐਂਟਰਟੇਨਮੈਂਟ ਵੱਲੋਂ ਇਹ ਫ਼ਿਲਮ ਬਣਾਈ ਜਾਵੇਗੀ। ਪ੍ਰੋਡਕਸ਼ਨ ਕੰਪਨੀ ਨੇ ਇੰਸਟਾਗ੍ਰਾਮ ’ਤੇ ਪੋਸਟ ਵਿੱਚ ਕਿਹਾ, ‘ਫ਼ਿਲਮ ‘ਸਿਕੰਦਰ’ ਵਿੱਚ ਸਲਮਾਨ ਖ਼ਾਨ ਨਾਲ ਰਸ਼ਮਿਕਾ ਮੰਦਾਨਾ ਦਾ ਸਵਾਗਤ ਹੈ। ਈਦ 2025 ’ਤੇ ਇਨ੍ਹਾਂ ਦੇ ਆਨਲਾਈਨ ਸਕਰੀਨ ਜਾਦੂ ਦੇ ਸਾਹਮਣੇ ਆਉਣ ਦਾ ਇੰਤਜ਼ਾਰ ਨਹੀਂ ਹੋ ਰਿਹਾ।’ ਉਧਰ, 28 ਸਾਲਾ ਅਦਾਕਾਰਾ ਮੰਦਾਨਾ ਨੇ ਇੰਸਟਾਗ੍ਰਾਮ ’ਤੇ ਕਿਹਾ, ‘ਉਹ ਫ਼ਿਲਮ ‘ਸਿਕੰਦਰ’ ਵਿੱਚ ਕੰਮ ਕਰ ਕੇ ਖੁਸ਼ ਹੈ। ਤੁਸੀਂ ਲੰਬੇ ਸਮੇਂ ਤੋਂ ਮੈਨੂੰ ਅਗਲੇ ਅਪਡੇਟ ਲਈ ਪੁੱਛ ਰਹੇ ਸੀ ਅਤੇ ਇਹ ਇੱਥੇ ਹੈ... ਤੋਹਫ਼ਾ।’ ਉਸ ਨੇ ਵਿਕਾਸ ਬਹਿਲ ਦੀ ‘ਗੁਡਬਾਏ’ ਨਾਲ ਹਿੰਦੀ ਫ਼ਿਲਮਾਂ ਵਿੱਚ ਸ਼ੁਰੂਆਤ ਕੀਤੀ ਸੀ। -ਪੀਟੀਆਈ

Advertisement

Advertisement
Advertisement
Author Image

joginder kumar

View all posts

Advertisement