ਅੰਤਰਿਮ ਜ਼ਮਾਨਤ ਲਈ ਅਦਾਲਤ ਪੁੱਜਾ ਰਾਸ਼ਿਦ ਇੰਜਨੀਅਰ
06:18 AM Nov 26, 2024 IST
ਨਵੀਂ ਦਿੱਲੀ, 25 ਨਵੰਬਰ
ਸੰਸਦੀ ਸੈਸ਼ਨ ’ਚ ਹਿੱਸਾ ਲੈਣ ਵਾਸਤੇ ਜੰਮੂ ਕਸ਼ਮੀਰ ਤੋਂ ਸੰਸਦ ਮੈਂਬਰ ਰਾਸ਼ਿਦ ਇੰਜਨੀਅਰ ਨੇ ਅਤਿਵਾਦੀ ਫੰਡਿੰਗ ਮਾਮਲੇ ’ਚ ਅੰਤਰਿਮ ਜ਼ਮਾਨਤ ਲਈ ਅੱਜ ਦਿੱਲੀ ਦੀ ਅਦਾਲਤ ਤੱਕ ਪਹੁੰਚ ਕੀਤੀ ਹੈ। ਰਾਸ਼ਿਦ ਵੱਲੋਂ ਮੁੱਖ ਜ਼ਿਲ੍ਹਾ ਤੇ ਸੈਸ਼ਨ ਜੱਜ ਵਿਮਲ ਕੁਮਾਰ ਯਾਦਵ ਨੂੰ ਅੰਤਰਿਮ ਜ਼ਮਾਨਤ ਦਿੱਤੇ ਜਾਣ ਦੀ ਅਪੀਲ ਕੀਤੇ ਜਾਣ ਮਗਰੋਂ ਅਦਾਲਤ ਨੇ ਐੱਨਏਆਈ ਨੂੰ 27 ਨਵੰਬਰ ਤੱਕ ਜਵਾਬ ਦਾਖਲ ਕਰਨ ਲਈ ਕਿਹਾ ਹੈ। ਤਿਹਾੜ ਜੇਲ੍ਹ ਤੋਂ ਆਨਲਾਈਨ ਢੰਗ ਨਾਲ ਅਦਾਲਤ ’ਚ ਪੇਸ਼ ਹੋਏ ਰਾਸ਼ਿਦ ਨੇ ਕਿਹਾ, ‘ਮੈਨੂੰ ਲੋਕਾਂ ਨੇ ਚੁਣਿਆ ਹੈ। ਮੈਨੂੰ ਪਿਛਲੇ ਸੈਸ਼ਨ ’ਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਮੈਨੂੰ ਅੰਤਰਿਮ ਜ਼ਮਾਨਤ ਦਿੱਤੀ ਜਾਵੇ।’ -ਪੀਟੀਆਈ
Advertisement
Advertisement