ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਕੂਲ ਜਾਂਦੀ ਵਿਦਿਆਰਥਣ ਨਾਲ ਜਬਰ-ਜਨਾਹ

08:08 AM Oct 30, 2023 IST

ਤਰਨ ਤਾਰਨ (ਪੱਤਰ ਪ੍ਰੇਰਕ): ਪੱਟੀ ਇਲਾਕੇ ਦੇ ਇਕ ਪਿੰਡ ਦੀ ਨਾਬਾਲਗ ਲੜਕੀ ਨਾਲ ਸਮੂਹਿਕ ਜਬਰ-ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ| ਪੀੜਤਾ 10ਵੀਂ ਜਮਾਤ ਦੀ ਵਿਦਿਆਰਥਣ ਹੈ| ਪੁਲੀਸ ਨੇ ਵਾਰਦਾਤ ਦੇ ਵਾਪਰਨ ਦੇ ਪੰਜ ਦਿਨ ਬਾਅਦ ਕੱਲ੍ਹ ਕੇਸ ਦਰਜ ਕੀਤਾ ਹੈ। ਪੁਲੀਸ ਨੇ ਅੱਜ ਇਥੇ ਦੱਸਿਆ ਕਿ ਪੀੜਤ ਲੜਕੀ 25 ਅਕਤੂਬਰ ਨੂੰ ਸਵੇਰ ਵੇਲੇ ਘਰੋਂ ਸਕੂਲ ਗਈ ਸੀ ਜਿਸ ਨੂੰ ਰਾਹ ਵਿੱਚ ਹੀ ਮੁਲਜ਼ਮਾਂ ਨੇ ਕਾਰ ਰਾਹੀਂ ਅਗਵਾ ਕਰ ਲਿਆ| ਮੁਲਜ਼ਮ ਲੜਕੀ ਨੂੰ ਪਿੰਡ ਵਾਸੀ ਦੇ ਘਰ ਲੈ ਗਏ ਜਿਥੇ ਉਸ ਨਾਲ ਜਬਰ-ਜਨਾਹ ਕੀਤਾ ਅਤੇ ਲੜਕੀ ਦੀ ਅਸ਼ਲੀਲ ਵੀਡੀਓ ਵੀ ਬਣਾਈ| ਲੜਕੀ ਨੇ ਸਾਰੀ ਵਿਥਿਆ ਆਪਣੀ ਵਿਧਵਾ ਮਾਂ ਨੂੰ ਦੱਸੀ ਜਿਸ ਨੇ ਉਸੇ ਦਿਨ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ| ਪੀੜਤਾ ਦੇ ਬਿਆਨਾਂ ’ਤੇ ਸਬ ਇੰਸਪੈਕਟਰ ਰਾਜਵੰਤ ਕੌਰ ਨੇ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਜੱਗੀ, ਮਨਰਾਜ ਸਿੰਘ ਅਤੇ ਗੁਰਪ੍ਰੀਤ ਸਿੰਘ ਵਜੋਂ ਹੋਈ।

Advertisement

Advertisement
Advertisement