ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਣਜੀਤ ਸਿੰਘ ਖੜਗ ਯਾਦਗਾਰੀ ਸਨਮਾਨ ਸਮਾਗਮ ਕਰਵਾਇਆ

08:36 AM Mar 19, 2024 IST
ਨਿਰਵੈਰ ਸਿੰਘ ਅਰਸ਼ੀ ਅਤੇ ਹਰੀ ਸਿੰਘ ਜਾਚਕ ਸਨਮਾਨ ਪ੍ਰਾਪਤ ਕਰਦੇ ਹੋਏ।- ਫੋਟੋ: ਮਲਕੀਅਤ ਸਿੰਘ

ਪੱਤਰ ਪ੍ਰੇਰਕ
ਜਲੰਧਰ, 18 ਮਾਰਚ
ਸਵਰਗੀ ਰਣਜੀਤ ਸਿੰਘ ਖੜਗ ਯਾਦਗਾਰੀ ਟਰੱਸਟ ਵੱਲੋਂ ਵਿਰਸਾ ਵਿਹਾਰ ਵਿੱਚ 11ਵਾਂ ਰਣਜੀਤ ਸਿੰਘ ਖੜਗ ਸਾਲਾਨਾ ਸਨਮਾਨ ਸਮਾਗਮ ਕਰਵਾਇਆ ਗਿਆ। ਟਰੱਸਟ ਵੱਲੋਂ ਇਸ ਵਾਰ ਇਹ ਸਨਮਾਨ ਪੰਜਾਬੀ ਦੇ ਕਵੀ ਡਾ. ਹਰੀ ਸਿੰਘ ਜਾਚਕ ਅਤੇ ਸਾਹਿਤਕਾਰ ਤੇ ਸਾਹਿਤਕ ਪੱਤਰਕਾਰ ਹਸਤੀ ਨਿਰਵੈਰ ਸਿੰਘ ਅਰਸ਼ੀ ਨੂੰ ਦਿੱਤੇ ਗਏ। ਇਸ ਮੌਕੇ ਸਵਰਗੀ ਰਣਜੀਤ ਮੈਮੋਰੀਅਲ ਟਰੱਸਟ ਦੇ ਚੇਅਰਮੈਨ ਇੰਜਨੀਅਰ ਕਰਮਜੀਤ ਸਿੰਘ ਨੇ ਰਣਜੀਤ ਮੈਮੋਰੀਅਲ ਟਰੱਸਟ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਰਣਜੀਤ ਸਿੰਘ ਖੜਗ ਦੇ ਸਾਹਿਤ ਸੰਸਾਰ ਅਤੇ ਉਨ੍ਹਾਂ ਦੀ ਛਪਣ ਪ੍ਰਕਿਰਿਆ ਬਾਰੇ ਦੱਸਿਆ।
ਇਸ ਉਪਰੰਤ ਕਵੀ ਦਰਬਾਰ ਵਿੱਚ ਨਛੱਤਰ ਸਿੰਘ ਭੋਗਲ, ਜਸਪਾਲ ਜ਼ੀਰਵੀ, ਹਰਭਜਨ ਸਿੰਘ ਨਾਹਲ, ਗੁਲਸ਼ਨ ਮਿਰਜ਼ਾਪੁਰੀ, ਕੁਲਦੀਪ ਕੌਰ ਦੀਪ ਲੁਧਿਆਣਵੀ, ਮਹਿੰਦਰ ਸਿੰਘ ਅਨੇਜਾ ਆਦਿ ਕਵੀਆਂ ਨੇ ਆਪਣੀਆਂ ਕਵਿਤਾਵਾਂ ਪੇਸ਼ ਕਰ ਕੇ ਸਰੋਤਿਆਂ ਦੀ ਵਾਹ-ਵਾਹ ਖੱਟੀ। ਕਵੀ ਦਰਬਾਰ ਤੋਂ ਬਾਅਦ ਡਾ. ਰਾਮ ਮੂਰਤੀ ਨੇ ਰਣਜੀਤ ਸਿੰਘ ਖੜਗ ਦੀਆਂ ਰਚਨਾਵਾਂ ਬਾਰੇ ਆਪਣਾ ਆਲੋਚਨਾਤਮਕ ਪੇਪਰ ਪੇਸ਼ ਕੀਤਾ। ਉਨ੍ਹਾਂ ਸਵਰਗੀ ਖੜਗ ਜੀ ਦੇ ਪੁੱਤਰ ਇੰਜ. ਕਰਮਜੀਤ ਸਿੰਘ ਅਤੇ ਨੂੰਹ ਹਰਜਿੰਦਰ ਕੌਰ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦੇ ਯਤਨਾਂ ਸਦਕਾ ਖੜਗ ਜੀ ਦਾ ਸਾਹਿਤ ਪੰਜਾਬੀ ਸਾਹਿਤਕ ਸੰਸਾਰ ਨੂੰ ਦੁਬਾਰਾ ਪ੍ਰਾਪਤ ਹੋਇਆ।
ਸਮਾਗਮ ਦੀ ਪ੍ਰਧਾਨਗੀ ਗੁਰੂ ਨਾਨਕ ਖ਼ਾਲਸਾ ਕਾਲਜ ਗੁੱਜਰਾਂਵਾਲਾ ਲੁਧਿਆਣਾ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਨੇ ਕੀਤੀ। ਟਰੱਸਟ ਵੱਲੋਂ ਡਾ. ਭੱਲਾ ਜੀ ਨੂੰ ਵੀ ਸਨਮਾਨ ਚਿੰਨ੍ਹ ਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਸਮਾਗਮ ਵਿੱਚ ਮੇਜਰ ਰਿਸ਼ੀ, ਹਰੀਸ਼ ਚਿੱਤਰਾ,ਅਜੈ ਕੌਸ਼ਲ ਮਾਸਟਰ ਅਨੇਜਾ, ਰਘਬੀਰ ਸਿੰਘ ਭਰਤ, ਨੂਰ ਸੰਤੋਖ਼ਪੁਰੀ, ਰਮੇਸ਼ ਚੰਦਰ ਚੋਪੜਾ, ਡਾ. ਪਰਮਜੀਤ ਸਿੰਘ ਮਾਨਸਾ ਅਤੇ ਉਨ੍ਹਾਂ ਦੀ ਪਤਨੀ, ਚਰਨਜੀਤ ਸਿੰਘ ਵਿੱਕੀ, ਗੁਰਵਿੰਦਰ ਕੌਰ ਗੋਲਡੀ, ਉਜਾਲਾ, ਦਸ਼ਿਵੰਦਰ ਕੁਮਾਰ, ਅੰਮ੍ਰਿਤਪਾਲ ਸਿੰਘ, ਹਰਵਿੰਦਰ ਰਾਣਾ, ਅਮਰਜੀਤ ਸਿੰਘ ਭੋਗਪੁਰੀਆ, ਹਰੀਸ਼ ਚੰਦਰ, ਅਜੇ ਕੌਸ਼ਲ ਤੇ ਬਲਬੀਰ ਕੌਰ ਆਦਿ ਨੇ ਸ਼ਿਰਕਤ ਕੀਤੀ। ਮੰਚ ਸੰਚਾਲਨ ਗਲਪਕਾਰ ਕੁਲਦੀਪ ਸਿੰਘ ਬੇਦੀ ਨੇ ਕੀਤਾ।

Advertisement

Advertisement