ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੰਗਤਪੁਰਾ ਵਿੱਚ ਰੰਜਿਸ਼ ਤਹਿਤ ਹਮਲਾ

07:12 AM Jun 27, 2024 IST
ਘਟਨਾ ਬਾਰੇ ਦੱਸਦੇ ਹੋਏ ਪੀੜਤ।

ਪੱਤਰ ਪ੍ਰੇਰਕ
ਚੇਤਨਪੁਰਾ, 26 ਜੂਨ
ਪੁਲੀਸ ਥਾਣਾ ਝੰਡੇਰ ਅਧੀਨ ਪੈਂਦੇ ਪਿੰਡ ਸੰਗਤਪੁਰਾ ਵਿੱਚ ਪਿੰਡ ਦੇ ਹੀ ਕੁਝ ਵਿਅਕਤੀਆਂ ਵੱਲੋਂ ਇੱਕ ਘਰ ’ਚ ਹਮਲਾ ਕਰ ਕੇ ਘਰੇਲੂ ਸਾਮਾਨ ਦੀ ਭੰਨ-ਤੋੜ ਕੀਤੀ ਗਈ। ਇਸ ਸਬੰਧੀ ਸੰਗਤਪੁਰਾ ਦੇ ਵਸਨੀਕ ਕਸ਼ਮੀਰ ਸਿੰਘ ਨੇ ਦੱਸਿਆ ਕਿ ਦੇਰ ਸ਼ਾਮ ਪਿੰਡ ਦੇ ਹੀ ਕੁਝ ਵਿਅਕਤੀਆਂ ਵੱਲੋਂ 20-25 ਦੇ ਕਰੀਬ ਅਣਪਛਾਤਿਆਂ ਨਾਲ ਰੰਜਿਸ਼ ਤਹਿਤ ਉਨ੍ਹਾਂ ਦੇ ਘਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਹਮਲਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਹਮਲਾ ਹੋਣ ’ਤੇ ਉਨ੍ਹਾਂ ਨੇ ਘਰੋਂ ਭੱਜ ਕੇ ਆਪਣੀ ਜਾਨ ਬਚਾਈ। ਕਸ਼ਮੀਰ ਸਿੰਘ ਤੇ ਉਸ ਦੇ ਲੜਕਿਆਂ ਨੇ ਦੱਸਿਆ ਕਿ ਜੇ ਉਹ ਹਮਲਾਵਰਾਂ ਨੂੰ ਘਰ ਮਿਲ ਜਾਂਦੇ ਤਾਂ ਹਮਲਾਵਰਾਂ ਨੇ ਉਨ੍ਹਾਂ ਨੂੰ ਜਾਨ ਤੋਂ ਮਾਰ ਦੇਣਾ ਸੀ। ਉਨ੍ਹਾਂ ਨੇ ਦੱਸਿਆ ਕਿ ਹਮਲੇ ਦੌਰਾਨ ਪਹਿਲਾਂ ਗੇਟ ਦੀ ਭੰਨ ਤੋੜ ਕੀਤੀ ਗਈ, ਉਪਰੰਤ ਦੋ ਮੋਟਰਸਾਈਕਲ ਤੇ ਹੋਰ ਸਾਮਾਨ ਤੋੜ ਦਿੱਤਾ ਗਿਆ। ਪੀੜਤਾਂ ਨੇ ਦੱਸਿਆ ਕਿ ਇਸੇ ਦੌਰਾਨ ਉਕਤ ਹਮਲਾਵਾਰ ਉਨ੍ਹਾਂ ਦੇ ਘਰੋਂ ਟਰੰਕ ’ਚੋਂ ਭੰਡਾਰੇ ਵਾਸਤੇ ਕੀਤੀ ਗਈ ਉਗਰਾਹੀ ਦੇ ਪੈਸੇ ਜੋ ਕਿ ਕਰੀਬ 20-25 ਹਜ਼ਾਰ ਰੁਪਏ ਅਤੇ ਇੱਕ ਉਨ੍ਹਾਂ ਦੀ ਐੱਲਸੀਡੀ ਵੀ ਚੋਰੀ ਕਰਕੇ ਲੈ ਗਏ।
ਇਸ ਸਬੰਧੀ ਪੁਲੀਸ ਥਾਣਾ ਝੰਡੇਰ ਦੇ ਐੱਸਆਈ ਜਰਨੈਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਅਤੇ ਹਮਲਾਵਰਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

Advertisement

Advertisement
Advertisement