ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੰਜਾਬੀ ਯੂਨੀਵਰਸਿਟੀ ਵਿੱਚ ‘ਰੰਗਮੰਚ ਉਤਸਵ’ ਸ਼ੁਰੂ

07:47 AM Mar 28, 2024 IST
ਨਾਟਕ ਦੌਰਾਨ ਪੇਸ਼ਕਾਰੀ ਦੇ ਰਹੇ ਕਲਾਕਾਰ। -ਫੋਟੋ: ਭੰਗੂ

ਖੇਤਰੀ ਪ੍ਰਤੀਨਿਧ
ਪਟਿਆਲਾ, 27 ਮਾਰਚ
ਪੰਜਾਬੀ ਯੂਨੀਵਰਸਿਟੀ ਵਿੱਚ ਥੀਏਟਰ ਅਤੇ ਫ਼ਿਲਮ ਪ੍ਰੋਡਕਸ਼ਨ ਵਿਭਾਗ ਵੱਲੋਂ ਕਰਵਾਇਆ ਜਾ ਰਿਹਾ ਚਾਰ ਰੋਜ਼ਾ ‘ਰੰਗਮੰਚ ਉਤਸਵ’ ਸ਼ੁਰੂ ਹੋ ਗਿਆ ਜਿਸ ਦੀ ਸ਼ੁਰੂਆਤ ਨਾਟਕ ‘ਆਵਾਜ਼ਾਂ’ ਨਾਲ ਹੋਈ। ਬਲਵਿੰਦਰ ਬੁਲਟ ਵੱਲੋਂ ਲਿਖਿਆ ਅਤੇ ਨਿਰਦੇਸ਼ਤ ਇਹ ਨਾਟਕ ਨਾਦ ਰੰਗਮੰਚ, ਪਟਿਆਲਾ ਵੱਲੋਂ ਖੇਡਿਆ ਗਿਆ। ਇਹ ਨਾਟਕ ਇੱਕ ਪ੍ਰੇਮ ਕਹਾਣੀ ’ਤੇ ਆਧਾਰਿਤ ਹੈ ਜਿਸ ਵਿੱਚ ਇੱਕ ਪ੍ਰੇਮੀ ਆਪਣੀ ਪ੍ਰੇਮਿਕਾ ਵੱਲੋਂ ਕੀਤੀ ਬੇਵਫ਼ਾਈ ਦਾ ਬਦਲਾ ਲੈਣ ਲਈ ਖ਼ੁਦਕੁਸ਼ੀ ਦੀ ਕੋਸਿਸ਼ ਕਰਦਾ ਹੈ, ਪਰ ਅਚਾਨਕ ਇੱਕ ਅਜਨਬੀ ਔਰਤ ਦੇ ਦਾਖ਼ਲ ਹੋਣ ਨਾਲ ਉਹ ਇੱਕ ਅਜੀਬ ਕਸ਼ਮਕਸ਼ ਵਿੱਚ ਉਲਝ ਜਾਂਦਾ ਹੈ। ਨਾਟਕ ਰਾਹੀਂ ਔਰਤ ’ਤੇ ਆਦਮੀ ਦੇ ਕਾਬਜ਼ ਹੋਣ ਦੀ ਮਰਦਾਊ ਬਿਰਤੀ ਨੂੰ ਬਿਆਨ ਕੀਤਾ ਗਿਆ ਹੈ। ਰੰਗਮੰਚ ਉਤਸਵ ਦੇ ਕੋ-ਆਰਡੀਨੇਟਰ ਡਾ. ਜਸਪਾਲ ਦਿਓਲ ਨੇ ਦੱਸਿਆ ਕਿ ਵੀਸੀ ਪ੍ਰੋ. ਅਰਵਿੰਦ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਦੀ ਲੋਅ ਵਿੱਚ ਉਤਸਵ ਦੀ ਪਹਿਲੀ ਸ਼ਾਮ ਇਸੇ ਦਿਨ ਅਕਾਲ ਚਲਾਣਾ ਕਰ ਗਏ ਡਿਪਟੀ ਕੰਟੋਰਲਰ ਅਤੇ ਭੌਤਿਕ ਵਿਗਿਆਨ ਦੇ ਅਧਿਆਪਕ ਡਾ. ਬਾਲ ਕ੍ਰਿਸ਼ਨ ਨੂੰ ਸਮਰਪਿਤ ਕੀਤੀ ਗਈ।

Advertisement

Advertisement
Advertisement