For the best experience, open
https://m.punjabitribuneonline.com
on your mobile browser.
Advertisement

ਬਿਨਾਂ ਯੋਜਨਾ ਦੇ ਬਾਦਲਾਂ ਨੇ ਥਰਮਲ ਪਲਾਂਟ ਬੰਦ ਕਰਨ ਦੇ ਦਿੱਤੇ ਸਨ ਹੁਕਮ: ਡਾ. ਬਲਬੀਰ ਸਿੰਘ

09:59 AM May 08, 2024 IST
ਬਿਨਾਂ ਯੋਜਨਾ ਦੇ ਬਾਦਲਾਂ ਨੇ ਥਰਮਲ ਪਲਾਂਟ ਬੰਦ ਕਰਨ ਦੇ ਦਿੱਤੇ ਸਨ ਹੁਕਮ  ਡਾ  ਬਲਬੀਰ ਸਿੰਘ
ਪਟਿਆਲਾ ਬਲਾਕ ਦੇ ਪਿੰਡ ਭੇਡਪੁਰਾ ਵਿੱਚ ‘ਆਪ’ ਉਮੀਦਵਾਰ ਡਾ. ਬਲਬੀਰ ਸਿੰਘ ਨੂੰ ਸਨਮਾਨਤ ਕਰਦੀਆਂ ਹੋਈਆਂ ਮਹਿਲਾਵਾਂ। ਫੋਟੋ: ਭੰਗੂ
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 7 ਮਈ
ਲੋਕ ਸਭਾ ਪਟਿਆਲਾ ਤੋਂ ‘ਆਪ’ ਉਮੀਦਵਾਰ ਡਾ. ਬਲਬੀਰ ਵੱਲੋਂ ਪਟਿਆਲਾ ਦੇ ਰੱਖੜਾ, ਖੇੜੀਮਾਨੀਆ, ਭੇਡਪੁਰਾ ਦਦਹੇੜਾ ਤੇ ਕਰਤਾਰਪੁਰ ਆਦਿ ਵਿੱਚ ਚੋਣ ਪ੍ਰਚਾਰ ਕੀਤਾ। ਉਨ੍ਹਾਂ ਨਾਲ ਕੈਬਿਨਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੀ ਮੌਜੂਦ ਰਹੇ।
ਡਾ. ਬਲਬੀਰ ਨੇ ਕਿਹਾ ਕਿ 70 ਸਾਲ ਤੋਂ ਦੇਸ਼ ਦੀ ਰਾਜ ਸੱਤਾ ’ਤੇ ਕਾਬਜ਼ ਸਰਕਾਰਾਂ ਨੇ ਪੰਜਾਬ ਦੇ ਆਰਥਿਕ ਸੋਮਿਆਂ ਦੀ ਬਰਬਾਦੀ ਕੀਤੀ ਹੈ। ਪੰਜਾਬ ਦੇ ਸਿਰ ਚੜ੍ਹਿਆ ਕਰਜ਼ਾ ਵੀ ਬਾਦਲ ਤੇ ਕੈਪਟਨ ਸਰਕਾਰ ਦੀ ਹੀ ਦੇਣ ਹੈ। ਬਾਦਲਾਂ ਨੇ ਬਿਨਾਂ ਕਿਸੇ ਪਲਾਨਿੰਗ ਨਾਲ ਸੰਗਤ ਦਰਸ਼ਨ ਦੇ ਨਾਂ ਥੱਲੇ ਅਰਬਾਂ ਰੁਪਏ ਵੰਡੇ ਜੋ ਕਿਸੇ ਵੀ ਤਰ੍ਹਾਂ ਡਿਵੈਲਪਮੈਂਟ ਲਈ ਸਹੀ ਵਰਤੋਂ ਵਿੱਚ ਨਹੀਂ ਆਏ। ਇਸ ਦੌਰਾਨ ਪੰਜਾਬ ਦੇ ਕਈ ਸਰਕਾਰੀ ਅਦਾਰਿਆਂ ਨੂੰ ਪ੍ਰਾਈਵੇਟ ਹੱਥਾਂ ਦੇ ਹਵਾਲੇ ਕੀਤਾ।
ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਵੱਲੋਂ ਇਲਾਜ ਤੇ ਘੁੰਮਣ ਤੇ ਹੋਰ ਨਿੱਜੀ ਕੰਮਾਂ ਲਈ ਪੰਜਾਬ ਦੇ ਸਰਕਾਰੀ ਖਜ਼ਾਨੇ ਨੂੰ ਅਰਬਾਂ ਰੁਪਏ ਦਾ ਚੂਨਾ ਲਗਾਇਆ ਗਿਆ। ਬਾਦਲ ਪਰਿਵਾਰ ਨੇ ਨਿੱਜੀ ਫਾਇਦੇ ਲਈ ਸਰਕਾਰੀ ਥਰਮਲ ਪਲਾਂਟਾਂ ਦੀ ਬੱਤੀ ਗੁੱਲ ਕਰ ਕੇ ਰੱਖ ਦਿੱਤੀ। ਬਿਜਲੀ ਬੋਰਡ ਵਰਗਾ ਮਹੱਤਵਪੂਰਨ ਅਦਾਰਾ ਵੀ ਭੰਨ-ਤੋੜ ਕਰਕੇ ਦੋ ਭਾਗਾਂ ਵਿੱਚ ਵੰਡ ਦਿੱਤਾ ਗਿਆ ਤੇ ਪ੍ਰਾਈਵੇਟ ਥਰਮਲਾਂ ਨਾਲ ਇਹੋ ਜਿਹੇ ਸਮਝੌਤੇ ਕੀਤੇ ਕਿ ਬਿਨਾਂ ਬਿਜਲੀ ਲਏ ਵੀ ਸਰਕਾਰ ਵੱਲੋਂ ਪੈਸਾ ਦਿੱਤਾ ਜਾਂਦਾ ਸੀ ਅਤੇ ਨਿੱਜੀ ਲਾਭ ਲੈਣ ਲਈ ਸਰਕਾਰੀ ਥਰਮਲ ਪਲਾਂਟ ਬੰਦ ਕਰਨ ਵੱਲ ਕਦਮ ਵਧਾ ਦਿੱਤੇ ਜਦਕਿ ‘ਆਪ’ ਸਰਕਾਰ ਵੱਲੋਂ ਪ੍ਰਾਈਵੇਟ ਥਰਮਲ ਖਰੀਦ ਕੇ ਬਿਜਲੀ ਦੀ ਸਪਲਾਈ ਵਧਾਈ ਗਈ ਹੈ।

Advertisement

ਭੇਡਪੁਰਾ ਵਿੱਚ ਕਿਸਾਨਾਂ ਨੇ ‘ਆਪ’ ਉਮੀਦਵਾਰ ਨੂੰ ਸਵਾਲਾਂ ਨਾਲ ਘੇਰਿਆ

ਅੱਜ ਦੇ ਚੋਣ ਪ੍ਰੋਗਰਾਮਾਂ ਦੌਰਾਨ ਪਟਿਆਲਾ ਬਲਾਕ ਦੇ ਪਿੰਡ ਭੇਡਪੁਰਾ ਵਿੱਚ ‘ਆਪ’ ਉਮੀਦਵਾਰ ਡਾ. ਬਲਬੀਰ ਸਿੰਘ ਨੂੰ ਵੀ ਕਿਸਾਨਾ ਨੇ ਸਵਾਲ ਕੀਤੇ। ਜਦੋਂ ਇੱਥੇ ਪ੍ਰੋਗਰਾਮ ਚੱਲ ਰਿਹਾ ਸੀ, ਤਾਂ ਕੁਝ ਕੁ ਕਿਸਾਨ ਪ੍ਰੋਗਰਾਮ ਦੇ ਅੰਦਰ ਹੀ ਆ ਵੜੇ ਤੇ ਉਹ ਡਾ. ਬਲਬੀਰ ਸਿੰਘ ਨੂੰ ਸਵਾਲ ਕਰਨ ਲੱਗੇ। ਜਦੋਂ ਕਿਸਾਨਾਂ ਨੇ ਐੱਮਐੱਸਪੀ ਦੇ ਮੁੱਦੇ ’ਤੇ ਸਵਾਲ ਕੀਤਾ ਤਾਂ ‘ਆਪ’ ਉਮੀਦਵਾਰ ਡਾ. ਬਲਬੀਰ ਸਿੰਘ ਨੇ ਅਜਿਹੇ ਵਿਰੋਧ ਦਾ ਸਾਹਮਣਾ ਕਰਨ ਵਾਲ਼ੇ ਹੋਰਨਾ ਉਮੀਦਵਾਰਾਂ ਦੀ ਤਰ੍ਹਾਂ ਲਾਂਭੇ ਹੋਣ ਦੀ ਬਜਾਏ ਅੱਗੇ ਹੋ ਕੇ ਜਵਾਬ ਦਿੱਤਾ। ਉਨ੍ਹਾਂ ਦਾ ਤਰਕ ਸੀ ਕਿ ਇਹ ਜ਼ਿੰਮੇਵਾਰੀ ਇਸ ਹਲਕੇ ਦੇ ਪਿਛਲੇ ਉਮੀਦਵਾਰ ਦੀ ਸੀ ਕਿ ਲੋਕ ਸਭਾ ’ਚ ਕਿਸਾਨਾਂ ਦੇ ਹੱਕ ’ਚ ਆਵਾਜ਼ ਉਠਾਉਂਦੇ। ਕਿਸਾਨਾਂ ਨੇ ਕੁਝ ਕੁ ਹੋਰ ਸਵਾਲ ਵੀ ਕੀਤੇ। ਜਿਸ ਦੌਰਾਨ ਆਪ ਉਮੀਦਵਾਰ ਦੇ ਨਾਲ ਹੀ ਮੈਜੂਦ ਕੈਬਨਿਟ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਵੀ ਜਵਾਬ ਦੇਣ ਲੱਗੇ ਪਰ ਸ਼ੰਭੂ ਅਤੇ ਢਾਬੀਗੁੱਜਰਾਂ ਬਾਰਡਰਾਂ ’ਤੇ ਹਰਿਆਣਾ ਪੁਲੀਸ ਵੱਲੋਂ ਪੰਜਾਬ ਦੇ ਖੇਤਰ ’ਚ ਆ ਕੇ ਕਿਸਾਨਾ ਦੇ ਟਰੈਕਟਰ ਭੰਨਣ ਅਤੇ ਕਿਸਾਨਾਂ ਦੇ ਸੱਟਾਂ ਮਾਰਨ ਵਰਗੇ ਸਵਾਲਾਂ ਮੌਕੇ ਗੱਲ ਰੌਲੇ ’ਚ ਰੁਲ਼ ਗਈ।

Advertisement
Author Image

joginder kumar

View all posts

Advertisement
Advertisement
×