For the best experience, open
https://m.punjabitribuneonline.com
on your mobile browser.
Advertisement

ਸ਼ਰਧਾ ਕਪੂਰ ਵੱਲੋਂ ਮਿਸ਼ਰੂ ਬਰਾਂਡ ਲਈ ਰੈਂਪ ਵਾਕ

07:53 AM Oct 07, 2024 IST
ਸ਼ਰਧਾ ਕਪੂਰ ਵੱਲੋਂ ਮਿਸ਼ਰੂ ਬਰਾਂਡ ਲਈ ਰੈਂਪ ਵਾਕ
Advertisement

ਨਵੀਂ ਦਿੱਲੀ: ਬੌਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਨੇ ਨਵੀਂ ਦਿੱਲੀ ਸਥਿਤ ਬੈਲਜੀਅਮ ਦੇ ਦੂਤਾਵਾਸ ਵਿੱਚ ਹੈਦਰਾਬਾਦ ਆਧਾਰਿਤ ਬਰਾਂਡ ਮਿਸ਼ਰੂ ਲਈ ਰੈਂਪ ਵਾਕ ਕੀਤਾ। ਇਸ ਦੌਰਾਨ ਮਿਸ਼ਰੂ ਦੀ ਨਵੀਂ ਕਲੈਕਸ਼ਨ ‘ਰੇਜ਼ੋਨੈਂਸ 2024-25’ ਨੂੰ ਪੇਸ਼ ਕੀਤਾ ਗਿਆ, ਜਿਸ ਨੂੰ ਸਵਪਨਾ ਅਨੁਮੋਲੂ ਨੇ ਡਿਜ਼ਾਈਨ ਕੀਤਾ ਹੈ। ਮਿਸ਼ਰੂ ਕਾਊਚਰ ਸ਼ੋਅਕੇਸ ’ਚ ਸ਼ਰਧਾ ਕਪੂਰ ਖੂਬਸੂਰਤ ਲਹਿੰਗੇ ਵਿੱਚ ਬਹੁਤ ਹੀ ਸ਼ਾਨਦਾਰ ਲੱਗ ਰਹੀ ਸੀ। ਲਹਿੰਗੇ ’ਤੇ ਲੱਗੇ ਮੋਤੀਆਂ ਅਤੇ ਚਮਕ ਰਹੀ ਕਢਾਈ ਨੇ ‘ਸਤ੍ਰੀ’ ਅਦਾਕਾਰਾ ਨੂੰ ਹੋਰ ਵੀ ਦਿਲਕਸ਼ ਬਣਾਇਆ। ਡਿਜ਼ਾਈਨਰ ਸਵਪਨਾ ਅਨੁਮੋਲੂ ਨੇ ਕਿਹਾ, ‘‘ਇਹ ਖਾਸ ਮੌਕੇ ’ਤੇ ਪਾਉਣ ਵਾਲਾ ਬਰਾਂਡ ਹੈ। ਇਸ ਸੀਜ਼ਨ ਵਿੱਚ ਅਸੀਂ ਕੁਦਰਤ ਜਾਂ ਕੁਦਰਤੀ ਤੱਤਾਂ ਤੋਂ ਪ੍ਰੇਰਿਤ ਹੋ ਕੇ ਇਹ ਤਿਆਰ ਕੀਤਾ ਹੈ।’’ ਸਵਪਨਾ ਨੇ ਸ਼ਰਧਾ ਕਪੂਰ ਬਾਰੇ ਕਿਹਾ, ‘‘ਉਹ ਬਹੁਤ ਹੀ ਸੁੰਦਰ ਲੱਗ ਰਹੀ ਸੀ।’ ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਸ਼ਰਧਾ ਕਪੂਰ ਦੀ ਫ਼ਿਲਮ ਸਤ੍ਰੀ-2 ਰਿਲੀਜ਼ ਹੋਈ ਹੈ, ਜਿਸ ਵਿੱਚ ਰਾਜਕੁਮਾਰ ਰਾਓ, ਅਪਾਰਸ਼ਕਤੀ ਖੁਰਾਣਾ, ਅਭਿਸ਼ੇਕ ਬੈਨਰਜੀ ਤੇ ਪੰਕਜ ਤ੍ਰਿਪਾਠੀ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਫਿਲਮ ਨੇ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫਿਲਮ ਬਣ ਕੇ ਸਿਨੇਮਾ ਦੇ ਇਤਿਹਾਸ ਵਿੱਚ ਆਪਣਾ ਨਾਮ ਦਰਜ ਕਰਾ ਲਿਆ ਹੈ। -ਏਐੱਨਆਈ

Advertisement

Advertisement
Advertisement
Author Image

Advertisement