ਰਮੇਸ਼ ਯਾਦਵ ਦਾ ਸ਼ਾਂਤੀ ਪੁਰਸਕਾਰ ਨਾਲ ਸਨਮਾਨ
ਟ੍ਰਿਬਿਊਨ ਨਿਊਜ਼ ਸਰਵਿਸ
ਆਕਲੈਂਡ, 27 ਜੂਨ
ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਰੇਡੀਓ ਸਾਡੇ ਆਲਾ ਅਤੇ ਨਿਊਜ਼ੀਲੈਂਡ ਪੰਜਾਬੀ ਨਿਊਜ਼ ਸੰਸਥਾ ਵੱਲੋਂ ਇੱਕ ਸਮਾਗਮ ਦੌਰਾਨ ਫ਼ੋਕਲੋਰ ਰਿਸਰਚ ਅਕੈਡਮੀ ਅੰਮ੍ਰਿਤਸਰ ਦੇ ਪ੍ਰਧਾਨ ਰਮੇਸ਼ ਯਾਦਵ ਦਾ ਸ਼ਾਂਤੀ ਪੁਰਸਕਾਰ ਨਾਲ ਸਨਮਾਨ ਕੀਤਾ ਗਿਆ ਹੈ। ਇਸ ਮੌਕੇ ਸੰਸਥਾ ਦੇ ਮੈਂਬਰ ਗੁਰਦੀਪ ਸਿੰਘ ਲੁੱਥਰ, ਬਿਕਰਮਜੀਤ ਸਿੰਘ ਮਤਰਾਂ, ਨਵਤੇਜ ਸਿੰਘ ਰੰਧਾਵਾ, ਤਰਨਦੀਪ ਸਿੰਘ ਬਿਲਾਸਪੁਰ, ਮੁਖ਼ਤਾਰ ਸਿੰਘ, ਅਵਤਾਰ ਸਿੰਘ ਟਹਿਣਾ, ਸ਼ਰਨਜੀਤ ਸਿੰਘ ਲੁਥਰ, ਜਗਦੇਵ ਸਿੰਘ ਸਿੱਧੂ, ਵੰਜੂਲ ਸੈਣੀ, ਹਰਸਿਮਰਨ ਸਿੰਘ ਸੋਢੀ ਆਦਿ ਹਾਜ਼ਰ ਸਨ। ਇਸ ਮੌਕੇ ਔਕਲੈਂਡ ਸ਼ਹਿਰ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਲੜ ਰਹੇ ਨਵਤੇਜ ਸਿੰਘ ਢਿੱਲੋਂ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਜਾਣਕਾਰੀ ਅਨੁਸਾਰ ਫ਼ੋਕਲੋਰ ਰਿਸਰਚ ਅਕੈਡਮੀ ਅੰਮ੍ਰਿਤਸਰ ਪਿਛਲੇ 28 ਸਾਲਾਂ ਤੋਂ ਲਗਾਤਾਰ ਸੱਭਿਆਚਾਰਕ, ਸ਼ਾਂਤੀ ਮਾਰਚ ਅਤੇ ਆਪਣੀਆਂ ਸਹਾਇਕ ਜਥੇਬੰਦੀਆਂ ਨਾਲ ਮਿਲ ਕੇ ਹਿੰਦ-ਪਾਕਿ ਦੋਸਤੀ ਦੀ ਬਹਾਲੀ ਲਈ ਨਿਰੰਤਰ ਯਤਨਸ਼ੀਲ ਹੈ। ਰਮੇਸ਼ ਯਾਦਵ ਲੰਮੇ ਸਮੇਂ ਤੋਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਸ਼ਾਂਤੀ, ਦੋਵਾਂ ਦੇਸ਼ਾਂ ਦੇ ਸੱਭਿਆਚਾਰ ਅਤੇ ਵਪਾਰ ਲਈ ਵੱਡੇ ਪੱਧਰ ‘ਤੇ ਹਰ ਸਾਲ 14 ਅਤੇ 15 ਅਗਸਤ ਨੂੰ ਸਮਾਗਮ ਕਰਵਾਉਂਦੇ ਹਨ। ਦੱਸ ਦੇਈਏ ਕਿ ਅਕੈਡਮੀ ਦੇ ਪ੍ਰਧਾਨ ਪਿਛਲੇ ਇਕ ਮਹੀਨੇ ਤੋਂ ਇਸ ਸਮੇਂ ਆਪਣੇ ਨਿਊਜ਼ੀਲੈਂਡ ਅਤੇ ਆਸਟ੍ਰੇਲੀਆਂ ਦੌਰੇ ‘ਤੇ ਹਨ।