ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਮੇਸ਼ ਤੋਰਾਨੀ ਨੇ ਫਿਲਮੀ ਸਤਿਾਰਿਆਂ ਨੂੰ ਦਿੱਤੀ ਦੀਵਾਲੀ ਦੀ ਪਾਰਟੀ

08:34 AM Nov 09, 2023 IST
ਮੁੰਬਈ ਵਿੱਚ ਫਿਲਮ ਨਿਰਮਾਤਾ ਰਮੇਸ਼ ਤੋਰਾਨੀ ਵੱਲੋਂ ਦਿੱਤੀ ਪਾਰਟੀ ਵਿੱਚ ਪੁੱਜਦੇ ਹੋਏ ਬੌਲੀਵੁੱਡ ਅਦਾਕਾਰ ਸਲਮਾਨ, ਅਦਾਕਾਰਾ ਕੈਟਰੀਨਾ ਕੈਫ ਅਤੇ ਅਦਾਕਾਰਾ ਨੁਸਰਤ ਭਰੁਚਾ। -ਫੋਟੋਆਂ: ਪੀਟੀਆਈ

ਮੁੰਬਈ: ਫ਼ਿਲਮ ਨਿਰਮਾਤਾ ਅਤੇ ਟਿਪਸ ਇੰਡਸਟਰੀਜ਼ ਦੇ ਮੈਨੇਜਿੰਗ ਡਾਇਰੈਕਟਰ ਰਮੇਸ਼ ਤੋਰਾਨੀ ਨੇ ਫਿਲਮੀ ਸਤਿਾਰਿਆਂ ਨੂੰ ਦੀਵਾਲੀ ਦੀ ਸ਼ਾਨਦਾਰ ਪਾਰਟੀ ਦਿੱਤੀ ਹੈ। ਇਸ ਪਾਰਟੀ ਵਿੱਚ ਸਲਮਾਨ ਖਾਨ, ਕੈਟਰੀਨਾ ਕੈਫ, ਰਤਿੇਸ਼ ਅਤੇ ਜੈਨੇਲੀਆ ਦੇਸ਼ਮੁਖ, ਗੋਵਿੰਦਾ ਤੇ ਹੋਰਾਂ ਨੇ ਸ਼ਮੂਲੀਅਤ ਕੀਤੀ। ਸਲਮਾਨ ਖਾਨ ਸ਼ਾਨਦਾਰ ਅੰਦਾਜ਼ ਵਿੱਚ ਨਜ਼ਰ ਆਏ ਤੇ ਉਸ ਨੇ ‘ਮਸਟਰਡ’ ਰੰਗ ਦੀ ਕਮੀਜ਼ ਅਤੇ ਇਸ ਦੇ ਨਾਲ ਮਿਲਦੀ ਜੀਨ ਪਾਈ ਹੋਈ ਸੀ। ਕੈਟਰੀਨਾ ਨੇ ਸ਼ਾਨਦਾਰ ਲਹਿੰਗਾ ਪਾਇਆ ਹੋਇਆ ਸੀ ਤੇ ਉਹ ਬਹੁਤ ਖੂਬਸੂਰਤ ਲੱਗ ਰਹੀ ਸੀ। ਇਸ ਪਾਰਟੀ ਵਿੱਚ ਗੋਵਿੰਦਾ ਨੇ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਮਸਤੀ ਕੀਤੀ। ਇਸ ਦੌਰਾਨ ‘ਸਟੂਡੈਂਟ ਆਫ਼ ਦਿ ਯੀਅਰ’ ਫ਼ਿਲਮ ਦੇ ਅਦਾਕਾਰ ਸਿਧਾਰਥ ਮਲਹੋਤਰਾ ਅਤੇ ਵਰੁਣ ਧਵਨ ਸਮੇਤ ਜੈਕੀ ਸ਼ਰਾਫ ਨੇ ਵੀ ਸ਼ਿਰਕਤ ਕੀਤੀ। ਪਾਰਟੀ ’ਚ ਬੌਲੀਵੁੱਡ ਅਦਾਕਾਰਾ ਸੁਸ਼ਮਤਿਾ ਸੇਨ ਆਪਣੇ ਪੁਰਾਣੇ ਦੋਸਤ ਰੋਹਮਨ ਸ਼ਾਅਲ ਨਾਲ ਦਿਖਾਈ ਦਿੱਤੀ। ਸੁਸ਼ਮਤਿਾ ਨੇ ਸਾੜ੍ਹੀ ਪਾਈ ਹੋਈ ਸੀ ਅਤੇ ਰੋਹਮਨ ਨੇ ਚਿੱਟੇ ਰੰਗ ਦਾ ਕੁੜਤਾ ਪਜਾਮਾ ਪਹਿਨਿਆ ਹੋਇਆ ਸੀ। ਪਾਰਟੀ ’ਚ ਦੋਵਾਂ ਵੱਲੋਂ ਤਸਵੀਰਾਂ ਵੀ ਖਿਚਵਾਈਆਂ ਗਈਆਂ। ਇਸ ਮੌਕੇ ਕੁਨਾਲ ਖੇਮੂ ਤੇ ਸੋਹਾ ਅਲੀ ਖਾਨ, ਨੁਸਰਤ ਭਰੁਚਾ ਤੇ ਇਬਰਾਹਿਮ ਅਲੀ ਖਾਨ ਆਦਿ ਮੌਜੂਦ ਸਨ। -ਏਐਨਆਈ

Advertisement

Advertisement