‘ਰਾਮਾਇਣ: ਦ ਲੈਜੇਂਡ ਆਫ ਪ੍ਰਿੰਸ ਰਾਮਾ’ 24 ਜਨਵਰੀ ਨੂੰ ਭਾਰਤੀ ਸਿਨੇਮਾਘਰਾਂ ਵਿੱਚ ਹੋਵੇਗੀ ਰੀਲੀਜ਼
ਨਵੀਂ ਦਿੱਲੀ, 8 ਜਨਵਰੀ
ਐਨੀਮੇਸ਼ਨ ਫਿਲਮ 'ਰਾਮਾਇਣ: ਦ ਲੈਜੇਂਡ ਆਫ ਪ੍ਰਿੰਸ ਰਾਮਾ' 24 ਜਨਵਰੀ ਨੂੰ ਭਾਰਤ ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਫਿਲਮ ਦੇ ਡਿਸਟ੍ਰੀਬਿਉਟਰਾਂ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ। ਪਹਿਲਾਂ ਇਸ ਐਨੀਮੇਟਡ ਫਿਲਮ ਨੂੰ 18 ਅਕਤੂਬਰ 2024 ਨੂੰ '4K' ਫਾਰਮੈਟ ਵਿੱਚ ਇਸਦੇ ਮੂਲ ਅੰਗਰੇਜ਼ੀ ਸੰਸਕਰਨ ਦੇ ਨਾਲ ਹੀ ਹਿੰਦੀ, ਤਮਿਲ ਅਤੇ ਤੇਲੁਗੂ ਵਿੱਚ ਰਿਲੀਜ਼ ਕਰਨ ਦਾ ਯੋਜਨਾ ਸੀ।
ਗੀਕ ਪਿਕਚਰਜ਼ ਇੰਡੀਆ, ਏਏ ਫਿਲਮਜ਼ ਅਤੇ ਐਕਸੇਲ ਐਂਟਰਟੇਨਮੈਂਟ ਭਾਰਤ ਭਰ ਵਿੱਚ ਇਸ ਫਿਲਮ ਦੇ ਡਿਸਟ੍ਰੀਬਿਉਟਰ ਹਨ। 'ਗੀਕ ਪਿਕਚਰਜ਼ ਇੰਡੀਆ' ਦੇ ਸਹਿ-ਸੰਸਥਾਪਕ ਅਰਜੁਨ ਅਗਰਵਾਲ ਨੇ ਕਿਹਾ ਕਿ ਉਹ ਪ੍ਰਸ਼ੰਸਕਾਂ ਅਤੇ ਹੋਰ ਦਰਸ਼ਕਾਂ ਦੇ ਸਾਹਮਣੇ ਇਸ 'ਮਹਾਕਾਵ' ਨੂੰ ਪੇਸ਼ ਕਰਨ ’ਤੇ ਮਾਣ ਮਹਿਸੂਸ ਕਰ ਰਹੇ ਹਨ। ਸਾਲ 1993 ਵਿੱਚ ਬਣੀ ਭਾਰਤੀ-ਜਪਾਨੀ ਫਿਲਮ 'ਰਾਮਾਇਣ: ਦ ਲੈਜੇਂਡ ਆਫ ਪ੍ਰਿੰਸ ਰਾਮਾ' ਦਾ ਨਿਰਦੇਸ਼ਨ ਯੂਗੋ ਸਾਕੋ, ਰਾਮ ਮੋਹਨ ਅਤੇ ਕੋਇਚੀ ਸਾਸਾਕੀ ਨੇ ਕੀਤਾ ਸੀ।
'ਰਾਮਾਇਣ: ਦ ਲੈਜੇਂਡ ਆਫ ਪ੍ਰਿੰਸ ਰਾਮਾ' ਨੂੰ ਭਾਰਤ ਵਿੱਚ 1993 ਵਿੱਚ 24ਵੇਂ ਭਾਰਤੀ ਕੋਮਾਂਤਰੀ ਫਿਲਮ ਮੇਲਾ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਸੀ, ਪਰ ਇਸਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਨਹੀਂ ਕੀਤਾ ਗਿਆ ਸੀ। 2000 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਟੀਵੀ ਚੈਨਲਾਂ ’ਤੇ ਦਿਖਾਈ ਜਾਣ ਤੇ ਇਹ ‘ਰਾਮਾਇਣ’ ਭਾਰਤੀ ਦਰਸ਼ਕਾਂ ਵਿਚ ਪ੍ਰਸਿੱਧ ਹੋ ਗਈ ਸੀ। -ਪੀਟੀਆਈ