ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਾਮਫੋਸਾ ਮੁੜ ਚੁਣੇ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ

08:28 AM Jun 16, 2024 IST

ਜੌਹੈਨੈੱਸਬਰਗ: ਦੱਖਣੀ ਅਫਰੀਕਾ ਵਿੱਚ ਦੋ ਹਫਤੇ ਪਹਿਲਾਂ ਹੋਈਆਂ ਆਮ ਚੋਣਾਂ ਵਿੱਚ ਅਫਰੀਕਨ ਨੈਸ਼ਨਲ ਕਾਂਗਰਸ (ਏਐੱਨਸੀ) ਨੂੰ ਮਹਿਜ਼ 40 ਫ਼ੀਸਦੀ ਵੋਟਾਂ ਮਿਲਣ ਦੇ ਬਾਵਜੂਦ ਦੇਸ਼ ਦੀ ਸੰਸਦ ਨੇ ਸਿਰਿਲ ਰਾਮਫੋਸਾ ਨੂੰ ਪੰਜ ਸਾਲ ਦੇ ਹੋਰ ਕਾਰਜਕਾਲ ਲਈ ਰਾਸ਼ਟਰਪਤੀ ਚੁਣ ਲਿਆ ਹੈ। ਰਾਮਫੋਸਾ ਦਾ ਮੁਕਾਬਲਾ ਇਕਨੌਮਿਕ ਫਰੀਡਮ ਫਾਈਟਰਜ਼ਦੀ ਨੇਤਾ ਜੂਲੀਅਸ ਮਾਲੇਮਾ ਨਾਲ ਸੀ। ਇਸ ਤੋਂ ਪਹਿਲਾਂ ਅੱਜ ਏਐੱਨਸੀ ਦੀ ਥੋਕੋ ਡਿਡਿਜ਼ਾ ਨੂੰ ਸਪੀਕਰ ਅਤੇ ਡੈਮੋਕਰੈਟਿਕ ਅਲਾਇੰਸ (ਡੀਏ) ਦੀ ਐਨੈਲੀ ਲੋਟਰੀਐਟ ਨੂੰ ਡਿਪਟੀ-ਸਪੀਕਰ ਚੁਣਿਆ ਗਿਆ। ਚੋਣ ਦੌਰਾਨ ਰਾਮਫੋਸਾ ਨੂੰ 283 ਵੋਟਾਂ ਪਈਆਂ ਜਦਕਿ ਮਾਲੇਮਾ ਨੂੰ ਸਿਰਫ਼ 44 ਵੋਟਾਂ ਮਿਲੀਆਂ। ਰਾਮਫੋਸਾ ਬੁੱਧਵਾਰ ਨੂੰ ਸਹੁੰ ਚੁੱਕਣ ਤੋਂ ਬਾਅਦ ਆਪਣੇ ਨਵੇਂ ਮੰਤਰੀ ਮੰਡਲ ਦਾ ਐਲਾਨ ਕਰ ਸਕਦੇ ਹਨ। ਰਾਮਫੋਸਾ ਸ਼ੁੱਕਰਵਾਰ ਅੱਧੀ ਰਾਤ ਨੂੰ ਰਾਸ਼ਟਰਪਤੀ ਚੁਣੇ ਗਏ, ਜਿਸ ਦੇ ਨਾਲ ਹੀ ਸਾਰੀਆਂ ਅਟਕਲਾਂ ਨੂੰ ਵਿਰਾਮ ਲੱਗ ਗਿਆ। ਇਸ ਤੋਂ ਪਹਿਲਾਂ ਸ਼ੁੱਕਰਵਾਰ ਸਵੇਰੇ 10 ਵਜੇ ਸ਼ੁਰੂ ਹੋਏ ਸੰਸਦ ਦੇ ਸੈਸ਼ਨ ’ਚ ਕੌਮੀ ਏਕਤਾ ਸਰਕਾਰ (ਜੀਐੱਨਯੂ) ਦੇ ਗਠਨ, ਵਾਰ-ਵਾਰ ਪੈਂਦੇ ਵਿਘਨ ਅਤੇ ਲੰਮੀ ਵੋਟਿੰਗ ਪ੍ਰਕਿਰਿਆ ਬਾਰੇ ਚਰਚਾ ਹੋਈ। -ਪੀਟੀਆਈ

Advertisement

Advertisement