ਰਮਨ ਰੋਮਾਣਾ ਦਾ ਧਾਰਮਿਕ ਗੀਤ ਰਿਲੀਜ਼
08:52 AM Dec 21, 2024 IST
ਬਟਾਲਾ:
Advertisement
ਗਾਇਕਾ ਰਮਨ ਰੋਮਾਣਾ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆ ਧਾਰਮਕ ਗੀਤ ‘ਛੋਟੇ ਸਾਹਿਬਜ਼ਾਦੇ’ ਰਿਲੀਜ਼ ਕੀਤਾ ਗਿਆ। ਇਸ ਗੀਤ ਦੇ ਲੇਖਕ ਇਕਬਾਲ ਸੋਨੀ ਹਨ, ਜਦੋਂ ਕਿ ਸੰਗੀਤਕਾਰ ਜੱਸ ਕੀਜੂ ਨੇ ਸੰਗੀਤਕ ਧੁਨਾ ਦਿੱਤੀਆਂ ਹਨ। ਉਸ ਨੇ ਇਸ ਗੀਤ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਗਾਥਾ ਨੂੰ ਦਰਦ ਭਰੇ ਬੋਲਾਂ ’ਚ ਪੇਸ਼ ਕੀਤਾ ਹੈ। ਰਮਨ ਰੋਮਾਣਾ ਦੇ ਪਿਤਾ ਪਿ੍ਰੰਸੀਪਲ ਸਾਧੂ ਸਿੰਘ ਰੋਮਾਣਾ ਨੇ ਦੱਸਿਆ ਕਿ ਉਨ੍ਹਾਂ ਬੇਟੀ ਕਈ ਫਿਲਮਾਂ ‘ਚ ਵੀ ਗੀਤ ਗਾ ਚੁੱਕੀ ਹੈ। -ਨਿੱਜੀ ਪੱਤਰ ਪ੍ਰੇਰਕ
Advertisement
Advertisement