ਅੰਮ੍ਰਿਤਸਰ ਵਿਚ 85 ਵਾਰਡਾਂ ਤੇ ਜ਼ਿਲ੍ਹੇ ਦੀਆਂ 5 ਨਗਰ ਕੌਂਸਲਾਂ ਲਈ ਵੋਟਿੰਗ ਸ਼ੁਰੂ
11:00 AM Dec 21, 2024 IST
Advertisement
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 21 ਦਸੰਬਰ
ਅੰਮ੍ਰਿਤਸਰ ਨਗਰ ਨਿਗਮ ਦੇ 85 ਵਾਰਡਾਂ ਅਤੇ ਜ਼ਿਲ੍ਹੇ ਦੀਆਂ ਪੰਜ ਨਗਰ ਕੌਂਸਲਾਂ ਵਿੱਚ ਵੋਟਾਂ ਪੈਣ ਦਾ ਕੰਮ ਨਿਰੰਤਰ ਚੱਲ ਰਿਹਾ ਹੈ। ਹਾਲਾਂਕਿ ਸਵੇਰ ਵੇਲੇ ਵੋਟਾਂ ਪੈਣ ਦੀ ਗਤੀ ਸੁਸਤ ਹੈ। ਵਧੇਰੇ ਠੰਡ ਹੋਣ ਕਾਰਨ ਲੋਕ ਫਿਲਹਾਲ ਘਰਾਂ ਤੋਂ ਨਹੀਂ ਨਿਕਲ ਰਹੇ ਹਨ। ਇਸ ਦੌਰਾਨ ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਨੇ ਕੁਝ ਪੋਲਿੰਗ ਬੂਥਾਂ ਦਾ ਨਿਰੀਖਣ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਵਿੱਚ ਸਵੇਰੇ 9 ਵਜੇ ਤੱਕ 9 ਫੀਸਦ ਮਤਦਾਨ ਹੋਇਆ ਸੀ। ਅਜਨਾਲਾ ਵਿੱਚ 12 ਫੀਸਦ ਅਤੇ ਬਾਬਾ ਬਕਾਲਾ ਵਿੱਚ 10 ਫੀਸਦ ਮਤਦਾਨ ਹੋਇਆ ਸੀ।ਕੁਝ ਥਾਵਾਂ ਤੇ ਪਿੰਕ ਮਤਦਾਨ ਕੇਂਦਰ ਵੀ ਬਣਾਏ ਗਏ ਹਨ ਡਿਪਟੀ ਕਮਿਸ਼ਨਰ ਨੇ ਇਨ੍ਹਾਂ ਕੇਂਦਰਾਂ ਦਾ ਵੀ ਦੌਰਾ ਕੀਤਾ ਹੈ।
Advertisement
Advertisement