For the best experience, open
https://m.punjabitribuneonline.com
on your mobile browser.
Advertisement

ਛੋਟੀਆਂ-ਛੋਟੀਆਂ ਖ਼ੁਸ਼ੀਆਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਹੈ ਰਕੁਲਪ੍ਰੀਤ

07:56 AM Aug 05, 2024 IST
ਛੋਟੀਆਂ ਛੋਟੀਆਂ ਖ਼ੁਸ਼ੀਆਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਹੈ ਰਕੁਲਪ੍ਰੀਤ
Advertisement

ਮੁੰਬਈ: ਅਦਾਕਾਰਾ ਰਕੁਲ ਪ੍ਰੀਤ ਸਿੰਘ ਨੇ ਐਤਵਾਰ ਨੂੰ ਸੈਰ ਕਰਦਿਆਂ 21000 ਤੋਂ ਵੱਧ ਕਦਮਾਂ ਨੂੰ ਪੂਰਾ ਕਰਕੇ ਇੱਕ ਵੱਡਾ ਫਿਟਨੈੱਸ ਮੀਲ ਪੱਥਰ ਹਾਸਲ ਕੀਤਾ। ਰਕੁਲ ਨੇ ਇੰਸਟਾਗ੍ਰਾਮ ਸਟੋਰੀਜ਼ ’ਤੇ ਇਸ ਸਬੰਧੀ ਆਪਣੀ ਸਮਾਰਟਵਾਚ ਦੀ ਇੱਕ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਦੱਸਿਆ ਗਿਆ ਹੈ ਕਿ ਅਭਿਨੇਤਰੀ ਨੇ 21,573 ਕਦਮ ਚੱਲ ਕੇ ਅਤੇ 15.37 ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਉਸ ਨੇ ਤਸਵੀਰ ਨਾਲ ਕੈਪਸ਼ਨ ’ਚ ਕਿਹਾ... ‘ਇਹੋ ਜਿਹੇ ਦਿਨ... ਡਾਂਸਿੰਗ ਗਰਲ ਇਮੋਜੀ’’ ਨਾਲ ਇਸ ਨੂੰ ਸਾਂਝਾ ਕੀਤਾ। ਰਕੁਲ ਨੇ ਦੋ ਅਗਸਤ ਨੂੰ ਆਪਣੇ ਫਿਲਮ ਨਿਰਮਾਤਾ ਪਤੀ ਜੈਕੀ ਭਗਨਾਨੀ ਵੱਲੋਂ ਖਿੱਚੀ ਤਸਵੀਰ ‘ਜ਼ਿੰਦਗੀ ਦੀਆਂ ਸਧਾਰਨ ਖੁਸ਼ੀਆਂ’ ਦੀ ਇੱਕ ਝਲਕ ਸਾਂਝੀ ਕੀਤੀ। ਉਸ ਨੇ ਆਪਣੇ ਪਤੀ ਨੂੰ ‘ਸਭ ਤੋਂ ਵਧੀਆ’ ਫੋਟੋਗ੍ਰਾਫਰ ਵਜੋਂ ਟੈਗ ਕੀਤਾ। ਉਸ ਨੇ ਵਿਦੇਸ਼ ਵਿੱਚ ਆਪਣੀਆਂ ਛੁੱਟੀਆਂ ਦੀਆਂ ਬਹੁਤ ਸਾਰੀਆਂ ਫੋਟੋਆਂ ਸਾਂਝੀਆਂ ਕੀਤੀਆਂ ਅਤੇ ਕੈਪਸ਼ਨ ’ਚ ਕਿਹਾ, ‘‘ਜ਼ਿੰਦਗੀ ਦੀਆਂ ਆਮ ਖੁਸ਼ੀਆਂ... ਮੇਰੇ ਕੋਲ ਸਭ ਤੋਂ ਵਧੀਆ ਫੋਟੋਗ੍ਰਾਫਰ ਹੈ, ਜੈਕੀ ਭਗਨਾਨੀ।’’ -ਆਈਏਐੱਨਐੱਸ

Advertisement
Advertisement
Author Image

Advertisement