ਗਾਇਕਾ ਆਸ਼ਾ ਭੋਸਲੇ ਨੇ ਆਪਣਾ 91ਵਾਂ ਜਨਮ ਦਿਨ ਮਨਾਇਆ
08:00 AM Sep 09, 2024 IST
Advertisement
ਨਵੀਂ ਦਿੱਲੀ: ਉੱਘੀ ਗਾਇਕਾ ਆਸ਼ਾ ਭੋਸਲੇ ਨੇ ਅੱਜ ਆਪਣਾ 91ਵਾਂ ਜਨਮਦਿਨ ਮਨਾਇਆ। ਇਸ ਮੌਕੇ ਉਨ੍ਹਾਂ ਕਿਹਾ ਕਿ ਉਸ ਨੂੰ 1981 ਦੀ ਕਲਾਸਿਕ ਫ਼ਿਲਮ ‘ਉਮਰਾਓ ਜਾਨ’ ਲਈ ਇੱਕ ਹੀ ਗੀਤ ਗਾਉਣ ਲਈ ਕਿਹਾ ਗਿਆ ਸੀ ਪਰ ਉਸ ਨੇ ਫ਼ਿਲਮ ਦੇ ਸਾਰੇ ਗੀਤ ਆਪਣੀ ਆਵਾਜ਼ ਵਿੱਚ ਗਾਏ। ਜ਼ਿਕਰਯੋਗ ਹੈ ਕਿ ਮੁਜ਼ੱਫਰ ਅਲੀ ਵੱਲੋਂ ਨਿਰਦੇਸ਼ਤ ਅਤੇ ਅਦਾਕਾਰਾ ਰੇਖਾ ਦੀ ਇਸ ਫ਼ਿਲਮ ਲਈ ਭੋਸਲੇ ਨੂੰ ਬਿਹਤਰੀਨ ਗਾਇਕਾ ਦਾ ਪਹਿਲਾ ਰਾਸ਼ਟਰੀ ਪੁਰਸਕਾਰ ਮਿਲਿਆ ਸੀ। ਜਦੋਂ ਉਨ੍ਹਾਂ ਨੂੰ ਉਮਰ ਦਾ ਰਾਜ਼ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਅੱਜ ਕੱਲ੍ਹ ਵਾਂਗ ਜਵਾਨ ਦਿਖਣ ਲਈ ਕੁਝ ਨਹੀਂ ਕਰਦੀ। ਉਹ ਸਦਾ ਸਕਾਰਾਤਮਕ ਰਹਿੰਦੀ ਹੈ। -ਪੀਟੀਆਈ
Advertisement
Advertisement
Advertisement