ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜੇਲ੍ਹਾਂ ਵਿੱਚ ਵਿਸ਼ੇਸ਼ ਪ੍ਰਬੰਧਾਂ ਨਾਲ ਮਨਾਇਆ ਰੱਖੜੀ ਦਾ ਤਿਉਹਾਰ

09:00 AM Aug 20, 2024 IST
ਸੰਗਰੂਰ ਜੇਲ੍ਹ ’ਚ ਬੰਦ ਆਪਣੇ ਭਰਾਵਾਂ ਦੇ ਰੱਖੜੀ ਬੰਨ੍ਹਣ ਮੌਕੇ ਦੁੱਖ-ਸੁੱਖ ਸਾਂਝੇ ਕਰਦੀਆਂ ਭੈਣਾਂ।

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 19 ਅਗਸਤ
ਰੱਖੜੀ ਦੇ ਤਿਉਹਾਰ ਮੌਕੇ ਸਥਾਨਕ ਜ਼ਿਲ੍ਹਾ ਜੇਲ੍ਹ ਵਿੱਚ ਕੈਦੀਆਂ ਅਤੇ ਬੰਦੀਆਂ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਅੱਜ ਰੱਖੜੀ ਦੇ ਤਿਉਹਾਰ ਮੌਕੇ ਜੇਲ੍ਹ ਵਿੱਚ ਬੰਦ ਆਪਣੇ ਭਰਾਵਾਂ ਲਈ ਭੈਣਾਂ ਰੱਖੜੀ ਲੈ ਕੇ ਪੁੱਜੀਆਂ ਅਤੇ ਜੇਲ੍ਹ ਵਿਚ ਬੰਦ ਭੈਣਾਂ ਕੋਲੋਂ ਰੱਖੜੀ ਬੰਨ੍ਹਵਾਉਣ ਲਈ ਭਰਾ ਵੀ ਪੁੱਜੇ। ਸਾਰਾ ਦਿਨ ਅੱਜ ਜ਼ਿਲ੍ਹਾ ਜੇਲ੍ਹ ਕੰਪਲੈਕਸ ਵਿਚ ਵਿਆਹ ਵਰਗਾ ਮਾਹੌਲ ਸੀ ਅਤੇ ਕੁੱਲ 326 ਮੁਲਾਕਾਤਾਂ ਹੋਈਆਂ।
ਸਥਾਨਕ ਜ਼ਿਲ੍ਹਾ ਜੇਲ੍ਹ ਵਿਚ ਅੱਜ ਰੱਖੜੀ ਦੇ ਤਿਉਹਾਰ ਦੇ ਮੱਦੇਨਜ਼ਰ ਮੁਲਾਕਾਤਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਪੰਡਾਲ ਨੂੰ ਰੰਗ-ਬਰੰਗੇ ਗੁਬਾਰਿਆਂ ਆਦਿ ਨਾਲ ਸਜਾਇਆ ਹੋਇਆ ਸੀ। ਜੇਲ੍ਹ ਵਿਚਕਾਰ ਮੇਜ਼ ਲਗਾ ਕੇ ਦੋਵੇਂ ਪਾਸੇ ਕੁਰਸੀਆਂ ਰੱਖੀਆਂ ਗਈਆਂ ਸਨ। ਇੱਕ ਪਾਸੇ ਭਰਾ ਅਤੇ ਦੂਜੇ ਪਾਸੇ ਭੈਣਾਂ ਬੈਠੀਆਂ ਸਨ ਜਿਨ੍ਹਾਂ ਨੇ ਜਿਥੇ ਆਪਣੇ ਭਰਾਵਾਂ ਦੇ ਗੁੱਟਾਂ ’ਤੇ ਰੱਖੜੀਆਂ ਬੰਨ੍ਹੀਆਂ ਉਥੇ ਜੇਲ੍ਹ ਵਿਚ ਬੰਦ ਭਰਾਵਾਂ ਵੱਲੋਂ ਆਪਣੀਆਂ ਭੈਣਾਂ ਤੋਂ ਪਰਿਵਾਰਾਂ ਦੀ ਸੁੱਖ ਸਾਂਦ ਪੁੱਛੀ ਗਈ।
ਜ਼ਿਲ੍ਹਾ ਜੇਲ੍ਹ ਸੰਗਰੂਰ ਦੇ ਸੁਪਰਡੈਂਟ ਲਲਿਤ ਕੋਹਲੀ ਨੇ ਦੱਸਿਆ ਕਿ ਜੇਲ੍ਹ ਵਿਭਾਗ ਦੇ ਮੁੱਖ ਦਫ਼ਤਰ ਦੀਆਂ ਹਦਾਇਤਾਂ ਅਨੁਸਾਰ ਜੇਲ੍ਹ ਵਿਚ ਰੱਖੜੀ ਦੇ ਤਿਉਹਾਰ ਮੌਕੇ ਪੁਖ਼ਤਾ ਇੰਤਜ਼ਾਮ ਕੀਤੇ ਗਏ। ਕੈਦੀਆਂ ਤੇ ਬੰਦੀਆਂ ਨੂੰ ਉਨ੍ਹਾਂ ਦੀਆਂ ਭੈਣਾਂ ਅਤੇ ਪਰਿਵਾਰਾਂ ਨਾਲ ਸਾਂਝ ਗੂੜ੍ਹੀ ਕਰਨ ਲਈ ਉੱਚ-ਗੁਣਵੱਤਾ ਵਾਲੀਆਂ ਮਠਿਆਈਆਂ ਦੀ ਪੇਸ਼ਕਸ਼ ਕਰਕੇ ਅਤੇ ਇਮਾਰਤ ਨੂੰ ਸਜਾ ਕੇ ਇੱਕ ਚੰਗਾ ਮਾਹੌਲ ਵੀ ਯਕੀਨੀ ਬਣਾਇਆ। ਉਨ੍ਹਾਂ ਦੀ ਸਹੂਲਤ ਲਈ ਉਡੀਕ ਘਰ ਅਤੇ ਬਾਹਰ ਵਿਹੜੇ ਵਿੱਚ ਬੈਠਣ ਦੇ ਆਰਾਮਦਾਇਕ ਪ੍ਰਬੰਧ ਕੀਤੇ, ਪੱਖੇ ਅਤੇ ਪੀਣਯੋਗ ਸਾਫ਼ ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ। ਜੇਲ੍ਹ ਦੀ ਡਿਉਢੀ ਦੇ ਅੰਦਰ ਅਤੇ ਬਾਹਰ ਵਾਧੂ ਸਟਾਫ਼ ਤਾਇਨਾਤ ਕੀਤਾ ਗਿਆ ਅਤੇ ਵੱਖ-ਵੱਖ ਥਾਵਾਂ ’ਤੇ ਸੁਪਰਵਾਈਜ਼ਰੀ ਅਮਲੇ ਅਤੇ ਐੱਨਓਜੀ ਦਾ ਸਹਿਯੋਗ ਲਿਆ ਗਿਆ। ਉਨ੍ਹਾਂ ਦੱਸਿਆ ਕਿ ਸਮਾਜ ਸੇਵੀ ਸੰਸਥਾ ਬ੍ਰਹਮਾ ਕੁਮਾਰੀਜ਼ ਦੇ ਨੁਮਾਇੰਦਿਆਂ ਵਲੋਂ ਰੱਖੜੀ ਦੇ ਤਿਉਹਾਰ ਮੌਕੇ ਜੇਲ੍ਹ ਦਾ ਦੌਰਾ ਕੀਤਾ ਅਤੇ ਪ੍ਰੇਰਣਾਦਾਇਕ ਵਿਚਾਰਾਂ ਤੇ ਹੌਸਲਾ ਅਫਜਾਈ ਦੇ ਸ਼ਬਦ ਸਾਂਝੇ ਕੀਤੇ।
ਪਟਿਆਲਾ (ਪੱਤਰ ਪ੍ਰੇਰਕ): ਇੱਥੇ ਪਟਿਆਲਾ ਜੇਲ੍ਹ ਵਿੱਚ ਅੱਜ ਕੈਦੀਆਂ ਤੇ ਹਵਾਲਾਤੀਆਂ ਦੇ ਭੈਣਾਂ ਨੇ ਰੱਖੜੀਆਂ ਬੰਨ੍ਹੀਆਂ। ਇਹ ਇੰਤਜ਼ਾਮ ਜੇਲ੍ਹ ਪ੍ਰਸ਼ਾਸਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕੀਤਾ ਜਿਸ ਦੀ ਅਗਵਾਈ ਏਡੀਜੀਪੀ ਜੇਲ੍ਹਾਂ ਪੰਜਾਬ ਅਰੁਣ ਪਾਲ ਸਿੰਘ ਨੇ ਕੀਤੀ। ਪਟਿਆਲਾ ਜੇਲ੍ਹ ਵਿੱਚ ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਸਿੱਧੂ ਵੱਲੋਂ ਕੀਤੇ ਪ੍ਰਬੰਧਾਂ ਅਨੁਸਾਰ ਅੱਜ ਰੱਖੜੀ ਦਾ ਸ਼ੁਭ ਤਿਉਹਾਰ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਸਵੇਰੇ 8 ਵਜੇ ਤੋਂ ਮਨਾਇਆ ਗਿਆ। ਸੁਪਰਡੈਂਟ ਮਨਜੀਤ ਸਿੰਘ ਸਿੱਧੂ ਨੇ ਜੇਲ੍ਹ ਡਿਉਢੀ (ਪ੍ਰਸ਼ਾਸਕੀ ਬਲਾਕ) ਵਿੱਚ ਕੈਦੀਆਂ ਨੂੰ ਉਨ੍ਹਾਂ ਦੀਆਂ ਭੈਣਾਂ ਅਤੇ ਭਰਾਵਾਂ ਨਾਲ ਸਕਾਰਾਤਮਿਕ ਮਾਹੌਲ ਵਿੱਚ ਮਿਲਣ ਦੀ ਸਹੂਲਤ ਪ੍ਰਦਾਨ ਕੀਤੀ। ਇਸ ਵੇਲੇ ਕੈਦੀਆਂ ਨੇ ਪੰਜਾਬ ਸਰਕਾਰ ਤੇ ਜੇਲ੍ਹ ਪ੍ਰਸ਼ਾਸਨ ਦਾ ਧੰਨਵਾਦ ਕੀਤਾ।

Advertisement

Advertisement
Advertisement