Rajya Sabha: ਮਨੂ ਸਿੰਘਵੀ ਦੀ ਸੀਟ ਤੋਂ ਨਗ਼ਦੀ ਮਿਲਣ ’ਤੇ ਹੰਗਾਮਾ
ਨਵੀਂ ਦਿੱਲੀ, 6 ਦਸੰਬਰ
Recovery of currency in RS: Singhvi demands probe: ਰਾਜ ਸਭਾ ਵਿਚ ਮਨੂੰ ਸਿੰਘਵੀ ਦੀ ਸੀਟ ਤੋਂ ਨਗ਼ਦੀ ਮਿਲਣ ਦਾ ਮਾਮਲਾ ਸਾਹਮਣੇ ਆਉਣ ’ਤੇ ਭਾਜਪਾ ਤੇ ਕਾਂਗਰਸ ਦੇ ਸੰਸਦ ਮੈਂਬਰਾਂ ਦਰਮਿਆਨ ਨੋਕ ਝੋਕ ਹੋਈ। ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਕਿਹਾ ਕਿ ਬੀਤੇ ਦਿਨ ਸਦਨ ਦੀ ਕਾਰਵਾਈ ਸਮਾਪਤ ਹੋਣ ਤੋਂ ਬਾਅਦ ਸੁਰੱਖਿਆ ਕਰਮੀਆਂ ਨੇ ਜਾਣਕਾਰੀ ਦਿੱਤੀ ਕਿ ਸੀਟ ਨੰਬਰ 222 ਤੋਂ ਨਗਦੀ ਮਿਲੀ ਹੈ ਤੇ ਇਹ ਸੀਟ ਤੇਲੰਗਾਨਾ ਦੇ ਕਾਂਗਰਸ ਦੇ ਸੰਸਦ ਮੈਂਬਰ ਸਿੰਘਵੀ ਨੂੰ ਅਲਾਟ ਕੀਤੀ ਗਈ ਹੈ। ਜਦੋਂ ਧਨਖੜ ਨੇ ਸਿੰਘਵੀ ਦਾ ਨਾਂ ਲਿਆ ਤਾਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਇਸ ਮਾਮਲੇ ਵਿਚ ਜਾਂਚ ਮੁਕੰਮਲ ਹੋਣ ਦਿੱਤੀ ਜਾਵੇ ਤਾਂ ਹੀ ਕਿਸੇ ਦਾ ਨਾਂ ਲਿਆ ਜਾਵੇ। ਇਸ ਤੋਂ ਬਾਅਦ ਦੋਵਾਂ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਹੰਗਾਮਾ ਕੀਤਾ। ਦੂਜੇ ਪਾਸੇ ਸਿੰਘਵੀ ਨੇ ਕਿਹਾ ਕਿ ਉਹ ਜਦੋਂ ਵੀ ਰਾਜ ਸਭਾ ਜਾਂਦੇ ਹਨ ਤਾਂ ਉਨ੍ਹਾਂ ਕੋਲ ਸਿਰਫ ਪੰਜ ਸੌ ਰੁਪਏ ਦਾ ਇਕ ਹੀ ਨੋਟ ਹੁੰਦਾ ਹੈ ਤੇ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ।