ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਾਜਪੁਰਾ: ਪੁਰਾਣਾ ਬੱਸ ਅੱਡਾ ਬਣਿਆ ਨਸ਼ੇੜੀਆਂ ਦਾ ‘ਮਨਪਸੰਦ ਟਿਕਾਣਾ’

07:12 AM Sep 21, 2023 IST
ਪੁਰਾਣੇ ਬੱਸ ਅੱਡੇ ਵਿੱਚ ਖੜ੍ਹੇ ਨਸ਼ੇੜੀ ਕਿਸਮ ਦੇ ਵਿਅਕਤੀ।

ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 20 ਸਤੰਬਰ
ਰੇਲਵੇ ਸਟੇਸ਼ਨ ਦੇ ਨਜ਼ਦੀਕ ਰਾਜਪੁਰਾ ਦਾ ਬੰਦ ਹੋਇਆ ਪੁਰਾਣਾ ਬੱਸ ਅੱਡਾ ਅੱਜ-ਕੱਲ੍ਹ ਨਸ਼ੇੜੀਆਂ ਦਾ ਮਨਪਸੰਦ ਸਥਾਨ ਬਣਿਆ ਹੋਇਆ ਹੋਇਆ ਹੈ। ਦਿਨ-ਰਾਤ ਇੱਥੇ ਨਸ਼ੇੜੀ ਕਿਸਮ ਦੇ ਲੋਕ ਜੁੜ ਕੇ ਨਸ਼ੇ ਦੀ ਪੂਰਤੀ ਕਰਦੇ ਹਨ। ਬੱਸ ਅੱਡੇ ਵਿੱਚ ਬਣੀਆਂ ਦੁਕਾਨਾਂ ਅਤੇ ਘਰਾਂ ਦੇ ਲੋਕ ਇਨ੍ਹਾਂ ਤੋਂ ਪ੍ਰੇਸ਼ਾਨ ਹਨ। ਬੱਸ ਅੱਡੇ ਦੇ ਦੁਕਾਨਦਾਰਾਂ, ਟੈਕਸੀ ਸਟੈਂਡ ਦੇ ਡਰਾਈਵਰਾਂ ਅਤੇ ਆਸ ਪਾਸ ਦੇ ਲੋਕਾਂ ਨੇ ਦੱਸਿਆ ਕਿ ਰਾਤ ਹੁੰਦਿਆਂ ਹੀ ਨਸ਼ੇੜੀ ਟੋਲੀਆਂ ਬੰਨ੍ਹ ਕੇ ਬੱਸ ਅੱਡੇ ਦੀ ਬਣੀ ਇਮਾਰਤ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਲਗਭਗ ਸਾਰੀ ਰਾਤ ਸੁਲਫ਼ਾ ਪੀਂਦੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਕਈ ਨਸ਼ੇੜੀ ਤਾਂ ਇਸ ਬਿਲਡਿੰਗ ਦੇ ਹੇਠਾਂ ਹੀ ਸੌਂ ਜਾਂਦੇ ਹਨ। ਆਸ-ਪਾਸ ਦੇ ਵਸਨੀਕਾਂ ਨੇ ਦੱਸਿਆ ਕਿ ਰਾਤ 10 ਵਜੇ ਤੋਂ ਬਾਅਦ ਇਸ ਅੱਡੇ ਵਿੱਚ ਮੇਲਾ ਭਰਨਾ ਸ਼ੁਰੂ ਹੋ ਜਾਂਦਾ ਹੈ, ਬਿਲਡਿੰਗ ਦੀ ਛੱਤ ਉਪਰ 10-15 ਨਸ਼ੇੜੀ ਸੂਟੇ ਮਾਰਦੇ ਦੇਖੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਦਿਨ ਵੇਲੇ ਵੀ ਮੰਗਤੇ ਕਿਸਮ ਦੇ ਲੋਕ ਬੱਸ ਅੱਡੇ ਦੀ ਇਮਾਰਤ ਹੇਠਾਂ ਬੈਠੇ ਰਹਿੰਦੇ ਹਨ ਅਤੇ ਸੁਲਫ਼ਾ ਵਗ਼ੈਰਾ ਦੇ ਸੂਟੇ ਲਾਉਂਦੇ ਰਹਿੰਦੇ ਹਨ। ਕਈ ਭਿਖਾਰੀ ਦਿਨ ਵਿੱਚ ਸ਼ਰਾਬ ਪੀ ਕੇ ਇੱਥੇ ਹੀ ਸੁਤੇ ਰਹਿੰਦੇ ਹਨ, ਜਿਨ੍ਹਾਂ ਤੋਂ ਕਿਸੇ ਖ਼ਤਰਨਾਕ ਵਾਰਦਾਤ ਕਰਨ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਨਸ਼ੇੜੀਆਂ ਨੇ ਬੱਸ ਅੱਡੇ ਦੀ ਇਮਾਰਤ ਉਪਰ ਲੱਗੀਆਂ ਸਟਰੀਟ ਲਾਈਟਾਂ ਤੋੜ ਦਿੱਤੀਆਂ ਹਨ ਤਾਂ ਜੋ ਇੱਥੇ ਹਨੇਰਾ ਰਹੇ ਅਤੇ ਇਨ੍ਹਾਂ ਦੀਆਂ ਕਾਰਵਾਈਆਂ ਨੂੰ ਕੋਈ ਦੇਖ ਨਾ ਸਕੇ। ਦੁਕਾਨਦਾਰਾਂ ਨੇ ਦੱਸਿਆ ਕਿ ਅੱਡੇ ਵਿੱਚ ਨਸ਼ੇੜੀ ਕੇਵਲ ਨਸ਼ੇ ਦਾ ਸੇਵਨ ਕਰਨ ਹੀ ਨਹੀਂ ਆਉਂਦੇ ਸਗੋਂ ਨਸ਼ਾ ਸਪਲਾਈ ਵੀ ਕਰਦੇ ਹਨ ਜਿਨ੍ਹਾਂ ਵਿੱਚ ਇੱਕ-ਦੋ ਵਿਅਕਤੀ ਵੀਲ੍ਹ ਚੇਅਰ ’ਤੇ ਹੁੰਦੇ ਹਨ, ਜੋ ਕਥਿਤ ਤੌਰ ’ਤੇ ਨਸ਼ੇ ਦੀ ਸਪਲਾਈ ਕਰਦੇ ਹਨ।

Advertisement

ਲੋਕਾਂ ਦੀ ਸਮੱਸਿਆ ਸਬੰਧੀ ਢੁਕਵੀਂ ਕਾਰਵਾਈ ਕਰਾਂਗੇ: ਐੱਸਐੱਚਓ

ਲੋਕਾਂ ਨੇ ਰਾਜਪੁਰਾ ਪੁਲੀਸ ਤੋਂ ਮੰਗ ਕੀਤੀ ਕਿ ਬੱਸ ਅੱਡੇ ਵਿੱਚ ਪੁਲੀਸ ਗਸ਼ਤ ਲਗਾ ਕੇ ਇਨ੍ਹਾਂ ਨਸ਼ੇੜੀਆਂ ਨੂੰ ਇੱਥੋਂ ਭਜਾਇਆ ਜਾਵੇ। ਐੱਸਐੱਚਓ ਥਾਣਾ ਸਿਟੀ ਰਾਜਪੁਰਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੁਣੇ ਆਇਆ ਹੈ। ਇਸ ਸਬੰਧੀ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ।

Advertisement
Advertisement