ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰਾਜਨਾਥ ਸਿੰਘ ਵੱਲੋਂ ਸਿਆਚਿਨ ਦਾ ਦੌਰਾ

06:57 AM Apr 23, 2024 IST
ਰੱਖਿਆ ਮੰਤਰੀ ਰਾਜਨਾਥ ਸਿੰਘ ਲੱਦਾਖ ਦੇ ਸਿਆਚਿਨ ਬੇਸ ਕੈਂਪ ਦੇ ਦੌਰੇ ਦੌਰਾਨ ਜਵਾਨਾਂ ਨੂੰ ਮਿਲਦੇ ਹੋਏ। -ਫੋਟੋ: ਪੀਟੀਆਈ

ਲੇਹ/ਨਵੀਂ ਦਿੱਲੀ, 22 ਅਪਰੈਲ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਦੁਨੀਆ ਦੇ ਸਭ ਤੋਂ ਉੱਚੇ ਯੁੱਧ ਖੇਤਰ ਸਿਆਚਿਨ ਦਾ ਦੌਰਾ ਕੀਤਾ ਅਤੇ ਖੇਤਰ ’ਚ ਭਾਰਤ ਦੀਆਂ ਸੈਨਿਕ ਤਿਆਰੀਆਂ ਦੀ ਸਮੀਖਿਆ ਕੀਤੀ। ਸਿੰਘ ਨੇ ਸਿਆਚਿਨ ਦਾ ਦੌਰਾ ਅਜਿਹੇ ਸਮੇਂ ਕੀਤਾ ਹੈ ਜਦ ਰਣਨੀਤਕ ਤੌਰ ’ਤੇ ਮਹੱਤਵਪੂਰਨ ਇਸ ਖੇਤਰ ’ਚ ਭਾਰਤੀ ਸੈਨਾ ਦੀ ਮੌਜੂਦਗੀ ਨੂੰ ਇਕ ਹਫ਼ਤੇ ਪਹਿਲਾਂ 40 ਸਾਲ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਰੱਖਿਆ ਮੰਤਰੀ ਨੇ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਨਾਲ ਖੇਤਰ ’ਚ ਸੁਰੱਖਿਆ ਸਥਿਤੀ ਦੀ ਸਮੀਖਿਆ ਕੀਤੀ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਕਿਹਾ, ‘‘ਸਿਆਚਿਨ ’ਚ ਮੁਢਲੀ ਚੌਕੀ ਦਾ ਦੌਰਾ ਕੀਤਾ। ਬੇਹੱਦ ਚੁਣੌਤੀਪੁੂਰਨ ਪ੍ਰਸਥਿਤੀਆਂ ’ਚ ਸਾਡੇ ਦੇਸ਼ ਦੀ ਰੱਖਿਆ ਕਰਨ ਵਾਲੇ ਬਹਾਦੁਰ ਸੈਨਿਕਾਂ ਨਾਲ ਗੱਲਬਾਤ ਹੋਈ।’’ ਉਨ੍ਹਾਂ ਕਿਹਾ, ‘‘ਮੈਂ ਜ਼ਿੰਮੇਵਾਰੀ ਪ੍ਰਤੀ ਉਨ੍ਹਾਂ ਦੀ ਬਹਾਦੁਰੀ ਦੀ ਸਰਾਹਨਾ ਕਰਦਾ ਹਾਂ। 15,000 ਫੁੱਟ ਦੀ ਉਚਾਈ ’ਤੇ ਸਥਿਤ ਸਿਆਚਿਨ ਗਲੇਸ਼ੀਅਰ ਦੁਨੀਆ ਦਾ ਸਭ ਤੋਂ ਉੱਚੇ ਸੈਨਾ ਖੇਤਰ ਦੇ ਰੂਪ ’ਚ ਜਾਣਿਆ ਜਾਂਦਾ ਹੈ ਜਿਥੇ ਸੈਨਿਕਾਂ ਨੂੰ ਹੱਢ ਚੀਰਵੀਆਂ ਤੇਜ਼ ਹਵਾਵਾਂ ਨਾਲ ਜੂਝਣਾ ਪੈਂਦਾ ਹੈ। ਇਸ ਮੌਕੇ ਉਨ੍ਹਾਂ ਸੈਨਿਕਾਂ ਨੂੰ ਸੰਬੋਧਨ ਕੀਤਾ। ਰਾਜਨਾਥ ਸਿੰਘ ਨੇ ਔਖੀਆਂ ਪ੍ਰਸਥਿਤੀਆਂ ’ਚ ਵੀਰਤਾ ਅਤੇ ਦਿ੍ੜ੍ਹ ਸੰਕਲਪ ਨਾਲ ਮਾਤ ਭੂਮੀ ਦੀ ਰੱਖਿਆ ਦੇ ਪਵਿੱਤਰ ਰਸਤੇ ’ਤੇ ਚੱਲਣ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਇਸ ਮੌਕੇ ਸੈਨਾ ਦੇ ਜਵਾਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰਾਸ਼ਟਰ ਸੁਰੱਖਿਆ ਕਰਮੀਆਂ ਦਾ ਸਦਾ ਕਰਜ਼ਦਾਰ ਰਹੇਗਾ ਕਿਉਂਕਿ ਉਨ੍ਹਾਂ ਦੇ ਬਲਿਦਾਨ ਕਰਕੇ ਹੀ ਹਰ ਨਾਗਰਿਕ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਕਰਦਾ ਹੈ। -ਪੀਟੀਆਈ

Advertisement

Advertisement
Advertisement