ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰਾਜਨਾਥ ਤੇ ਆਸਟਿਨ ਵੱਲੋਂ ਸਪਲਾਈ ਪ੍ਰਬੰਧ ਦੀ ਸੁਰੱਖਿਆ ਸਬੰਧੀ ਕਰਾਰ ਦੀ ਸ਼ਲਾਘਾ

07:24 AM Aug 25, 2024 IST
ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਆਪਣੇ ਅਮਰੀਕੀ ਹਮਰੁਤਬਾ ਲੌਇਡ ਆਸਟਿਨ ਨੂੰ ਮਿਲਦੇ ਹੋਏ। -ਫੋਟੋ: ਪੀਟੀਆਈ

ਵਾਸ਼ਿੰਗਟਨ ਡੀਸੀ, 24 ਅਗਸਤ
ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਉਨ੍ਹਾਂ ਦੇ ਅਮਰੀਕੀ ਹਮਰੁਤਬਾ ਲੌਇਡ ਆਸਟਿਨ ਨੇ ਦੋਵਾਂ ਮੁਲਕਾਂ ਦਰਮਿਆਨ ਸਪਲਾਈ ਪ੍ਰਬੰਧ ਦੀ ਸੁਰੱਖਿਆ (ਐੱਸਓਐੱਸਏ) ਸਬੰਧੀ ਕਰਾਰ ਸਿਰੇ ਚੜ੍ਹਨ ’ਤੇ ਖ਼ੁਸ਼ੀ ਜ਼ਾਹਿਰ ਕੀਤੀ ਹੈ। ਇਸ ਸਮਝੌਤੇ ਤਹਿਤ ਦੋਵਾਂ ਮੁਲਕਾਂ ਦੇ ਰੱਖਿਆ ਸਨਅਤੀ ਈਕੋਸਿਸਟਮਾਂ ਨੂੰ ਮਿਲ ਕੇ ਕੰਮ ਕਰਨ ਲਈ ਹੱਲਾਸ਼ੇਰੀ ਮਿਲੇਗੀ ਤੇ ਸਪਲਾਈ ਚੇਨ ਵਿਚਲੀ ਲਚਕ ਵਧੇਗੀ। ਰਾਜਨਾਥ ਤੇ ਆਸਟਿਨ ਨੇ ਸ਼ੁੱਕਰਵਾਰ ਨੂੰ ਪੈਂਟਾਗਨ ਵਿਚ ਦੁਵੱਲੀ ਬੈਠਕ ਕੀਤੀ। ਉਨ੍ਹਾਂ ਦੁਵੱਲੇ ਰੱਖਿਆ ਸਹਿਯੋਗ, ਸਨਅਤੀ ਸਹਿਯੋਗ, ਖੇਤਰੀ ਸੁਰੱਖਿਆ ਤੇ ਹੋਰ ਕੌਮਾਂਤਰੀ ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ। ਰਾਜਨਾਥ ਸਿੰਘ 26 ਅਗਸਤ ਤੱਕ ਅਮਰੀਕਾ ਦੀ ਚਾਰ ਰੋਜ਼ਾ ਫੇਰੀ ’ਤੇ ਹਨ। ਇਸ ਦੌਰਾਨ ਸਿੰਘ ਅਮਰੀਕਾ ਦੀ ਕੌਮੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਨ ਨੂੰ ਵੀ ਮਿਲੇ ਤੇ ਪਰਸਪਰ ਹਿਤਾਂ ਵਾਲੇ ਅਹਿਮ ਰਣਨੀਤਕ ਮੁੱਦਿਆਂ ’ਤੇ ਚਰਚਾ ਕੀਤੀ।
ਬੈਠਕ ਦੌਰਾਨ ਆਪਣੀ ਸ਼ੁਰੂਆਤੀ ਟਿੱਪਣੀਆਂ ਵਿਚ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਵਿਆਪਕ ਆਲਮੀ ਰਣਨੀਤਕ ਭਾਈਵਾਲੀ ਦਾ ਆਨੰਦ ਲੈੈ ਰਹੇ ਹਨ, ਜੋ ਮਨੁੱਖੀ ਘਾਲਣਾ ਦੇ ਲਗਪਗ ਸਾਰੇ ਖੇਤਰਾਂ ਨੂੰ ਕਵਰ ਕਰਦੀ ਹੈ। ਉਨ੍ਹਾਂ ਕਿਹਾ ਕਿ ਦੁਵੱਲੀ ਭਾਈਵਾਲੀ ਨੇ ਰਣਨੀਤਕ ਹਿੱਤਾਂ ਦੇ ਮੇਲ-ਮਿਲਾਪ ਅਤੇ ਰੱਖਿਆ, ਸੁਰੱਖਿਆ ਤੇ ਸਨਅਤੀ ਸਹਿਯੋਗ ਨੂੰ ਵਧਦੇ ਫੁਲਦੇ ਦੇਖਿਆ ਹੈ। ਉਨ੍ਹਾਂ ਕਿਹਾ, ‘‘ਸਾਡੇ ਆਗੂਆਂ ਦਰਮਿਆਨ ਮੇਲ-ਮਿਲਾਪ ਦੀ ਅਹਿਮ ਸਾਂਝ ਹੈ ਤੇ ਉਹ ਦੁਵੱਲੇ ਰਿਸ਼ਤਿਆਂ ਤੋਂ ਇਲਾਵਾ ਕਈ ਆਲਮੀ ਮੁੱਦਿਆਂ ’ਤੇ ਵੀ ਮਿਲ ਕੇ ਕੰਮ ਕਰ ਰਹੇ ਹਨ। ਅਸੀਂ ਸਿਖਰਲੇ ਪੱਧਰ ’ਤੇ ਨਿਯਮਤ ਇਕ ਦੂਜੇ ਦੇ ਰੂਬਰੂ ਹੁੰਦੇ ਹਾਂ। ਪ੍ਰਧਾਨ ਮੰਤਰੀ ਮੋਦੀ ਜੂਨ ਵਿਚ ਸਰਕਾਰੀ ਦੌਰੇ ’ਤੇ ਅਮਰੀਕਾ ਆਏ ਸਨ, ਜਿੱਥੇ ਉਨ੍ਹਾਂ ਅਮਰੀਕੀ ਸੰਸਦ ਦੇ ਸਾਂਝੇ ਇਜਲਾਸ ਨੂੰ ਸੰਬੋਧਨ ਕੀਤਾ। ਰਾਸ਼ਟਰਪਤੀ ਬਾਇਡਨ ਪਿਛਲੇ ਸਾਲ ਸਤੰਬਰ ਵਿਚ ਜੀ-20 ਆਗੂਆਂ ਦੀ ਸਿਖਰ ਵਾਰਤਾ ਲਈ ਭਾਰਤ ਆਏ ਸਨ। ਪ੍ਰਧਾਨ ਮੰਤਰੀ ਮੋਦੀ ਇਟਲੀ ਵਿਚ ਜੀ-7 ਬੈਠਕ ਤੋਂ ਇਕ ਪਾਸੇ ਰਾਸ਼ਟਰਪਤੀ ਬਾਇਡਨ ਨੂੰ ਮਿਲੇ ਸਨ।’’
ਬੈਠਕ ਦੌਰਾਨ ਰਾਜਨਾਥ ਸਿੰਘ ਨੇ ਭਾਰਤ-ਅਮਰੀਕਾ ਰੱਖਿਆ ਸਨਅਤੀ ਸਹਿਯੋਗ ਰੋਡਮੈਪ ਤਹਿਤ ਪਛਾਣ ਕੀਤੇ ਖੇਤਰਾਂ ਵਿਚ ਭਾਰਤ ’ਚ ਸਹਿ-ਵਿਕਾਸ ਤੇ ਸਹਿ-ਉਤਪਾਦਨ ਦੇ ਮੌਕਿਆਂ ’ਤੇ ਰੌਸ਼ਨੀ ਪਾਈ। ਦੋਵਾਂ ਮੁਲਕਾਂ ਨੇ ਪਿਛਲੇ ਸਾਲ ਇਸ ਰੋਡਮੈਪ ਨੂੰ ਅਪਣਾਇਆ ਸੀ। ਦੋਵਾਂ ਆਗੂਆਂ ਨੇ ਲਾਇਜ਼ਨ (ਤਾਲਮੇਲ) ਅਧਿਕਾਰੀਆਂ ਦੀ ਤਾਇਨਾਤੀ ਲਈ ਭਾਰਤ ਤੇ ਅਮਰੀਕਾ ਵਿਚ ਸਹੀਬੰਦ ਹੋਏ ਕਰਾਰ (ਐੱਮਓਯੂ) ਦਾ ਵੀ ਸਵਾਗਤ ਕੀਤਾ। ਸਮਝੌਤੇ ਤਹਿਤ ਭਾਰਤ ਫਲੋਰੀਡਾ ਵਿਚ ਸਪੈਸ਼ਨ ਅਪਰੇਸ਼ਨਜ਼ ਕਮਾਂਡ ਦੇ ਹੈੱਡਕੁਆਰਟਰਜ਼ ’ਤੇ ਆਪਣਾ ਪਹਿਲਾ ਲਾਇਜ਼ਨ ਅਧਿਕਾਰੀ ਤਾਇਨਾਤ ਕਰੇਗਾ। ਦੋਵਾਂ ਮੰਤਰੀਆਂ ਨੇ ਹਿੰਦ-ਪ੍ਰਸ਼ਾਂਤ ਸਮੁੰਦਰੀ ਡੋਮੇਨ ਜਾਗਰੂਕਤਾ, ਜੋ ਚਾਰ ਮੁਲਕਾਂ ਦੇ ਸਮੂਹ ‘ਕੁਆਡ’ ਦੀ ਪਹਿਲਕਦਮੀ ਹੈ, ਨੂੰ ਸੰਚਾਲਿਤ ਕਰਨ ਵਿੱਚ ਹੋਈ ਪ੍ਰਗਤੀ ਦੀ ਸ਼ਲਾਘਾ ਕੀਤੀ। ਰਾਜਨਾਥ ਸਿੰਘ ਤੇ ਲੌਇਡ ਆਸਟਿਨ ਨੇ ਕਿਹਾ ਕਿ ਉਨ੍ਹਾਂ ਨੂੰ ਅਗਲੀ ਭਾਰਤ-ਅਮਰੀਕਾ 2 2 ਮੰਤਰੀ ਪੱਧਰ ਦੇ ਸੰਵਾਦ ਦੀ ਬੇਸਬਰੀ ਨਾਲ ਉਡੀਕ ਹੈ। ਰਾਜਨਾਥ ਨੇ ਮਗਰੋਂ ਐਕਸ ’ਤੇ ਇਕ ਪੋੋਸਟ ਵਿਚ ਆਪਣੇ ਅਮਰੀਕੀ ਹਮਰੁਤਬਾ ਨਾਲ ਹੋਈ ਬੈਠਕ ਨੂੰ ਸ਼ਾਨਦਾਰ ਦੱਸਿਆ। -ਏਐੱਨਆਈ

Advertisement

Advertisement
Advertisement