ਰਾਜਕੁਮਾਰ ਰਾਓ ਵੱਲੋਂ ‘ਸਤ੍ਰੀ 2’ ਦੇ ਨਿਰਦੇਸ਼ਕ ਅਮਰ ਕੌਸ਼ਿਕ ਨੂੰ ਜਨਮ ਦਿਨ ਦੀ ਵਧਾਈ
ਮੁੰਬਈ: ਅਦਾਕਾਰ ਰਾਜਕੁਮਾਰ ਰਾਓ ਨੇ ਅੱਜ ਫਿਲਮ ‘ਸਤ੍ਰੀ 2’ ਦੇ ਨਿਰਦੇਸ਼ਕ ਅਮਰ ਕੌਸ਼ਿਕ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਰਾਓ ਨੇ ਅਮਰ ਕੌਸ਼ਿਕ ਦੀ ਤਸਵੀਰ ਇੰਸਟਾਗ੍ਰਾਮ ’ਤੇ ਸਾਂਝੀ ਕਰਦਿਆਂ ਕਿਹਾ, ‘‘ਮੇਰੇ ਪਿਆਰੇ ਵੀਰ, ਜਨਮ ਦਿਨ ਦੀ ਬਹੁਤ ਬਹੁਤ ਵਧਾਈ। ਬਸ ਅਜਿਹਾ ਹੀ ਰਹਿਣਾ ਹਮੇਸ਼ਾ। ਬਹੁਤ ਪਿਆਰ।’’ ਫਿਲਮ ਵਿੱਚ ਰਾਜਕੁਮਾਰ ਰਾਓ, ਸ਼ਰਧਾ ਕਪੂਰ, ਪੰਕਜ ਤ੍ਰਿਪਾਠੀ, ਅਪਾਰਸ਼ਕਤੀ ਖੁਰਾਨਾ ਅਤੇ ਅਭਿਸ਼ੇਕ ਬੈਨਰਜੀ ਅਹਿਮ ਭੂਮਿਕਾ ਵਿੱਚ ਨਜ਼ਰ ਆਉਣਗੇ। ਫਿਲਮ ਦੇ ਨਿਰਮਾਤਾਵਾਂ ਨੇ ਹਾਲ ਹੀ ਵਿੱਚ ਇਸ ਡਰਾਉਣੀ ਅਤੇ ਕਾਮੇਡੀ ਫਿਲਮ ਦਾ ਟਰੇਲਰ ਰਿਲੀਜ਼ ਕੀਤਾ ਸੀ। ਸ਼ਰਧਾ ਕਪੂਰ ਨੇ ਟਰੇਲਰ ਇੰਸਟਾਗ੍ਰਾਮ ’ਤੇ ਸਾਂਝਾ ਕੀਤਾ ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ‘ਸਤ੍ਰੀ’ 2018 ਵਿੱਚ ਰਿਲੀਜ਼ ਹੋਈ ਸੀ ਅਤੇ ਬਾਕਸ ਆਫਿਸ ’ਤੇ ਹਿੱਟ ਰਹੀ ਸੀ। ਫਿਲਮ ਦਾ ਸੰਵਾਦ ‘ਓ ਸਤ੍ਰੀ ਕਲ ਆਨਾ’ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋਇਆ ਸੀ। ਫਿਲਮ ਦੇ ਸੰਗੀਤ ਨੇ ਵੀ ਦਰਸ਼ਕਾਂ ਦੇ ਦਿਲਾਂ ਵਿੱਚ ਵੱਖਰੀ ਥਾਂ ਬਣਾਈ ਸੀ। ਫਿਲਮ ਦੇ ‘ਮਿਲੇਗੀ ਮਿਲੇਗੀ’ ਅਤੇ ‘ਆਓ ਕਭੀ ਹਵੇਲੀ ਪੇ’ ਵਰਗੇ ਗੀਤਾਂ ਨੇ ਦਰਸ਼ਕਾਂ ਦਾ ਧਿਆਨ ਖਿੱਚਿਆ ਸੀ। ਇਸ ਫਿਲਮ ਦਾ ਅਗਲਾ ਭਾਗ 15 ਅਗਸਤ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਰਿਹਾ ਹੈ। ਦੋਵੇਂ ਫਿਲਮਾਂ ਦਾ ਨਿਰਦੇਸ਼ਨ ਅਮਰ ਕੌਸ਼ਿਕ ਨੇ ਕੀਤਾ ਹੈ। -ਏਐੱਨਆਈ