For the best experience, open
https://m.punjabitribuneonline.com
on your mobile browser.
Advertisement

ਕੈਨੇਡਾ ਓਪਨ ਦੇ ਸੈਮੀ ਫਾਈਨਲ ’ਚ ਹਾਰਿਆ ਰਾਜਾਵਤ

07:52 AM Jul 08, 2024 IST
ਕੈਨੇਡਾ ਓਪਨ ਦੇ ਸੈਮੀ ਫਾਈਨਲ ’ਚ ਹਾਰਿਆ ਰਾਜਾਵਤ
Advertisement

ਕੈਲਗਰੀ, 7 ਜੁਲਾਈ
ਪ੍ਰਿਯਾਂਸ਼ੂ ਰਾਜਾਵਤ ਨੂੰ ਇੱਥੇ ਪੁਰਸ਼ ਸਿੰਗਲਜ਼ ਸੈਮੀ ਫਾਈਨਲ ਵਿੱਚ ਫਰਾਂਸ ਦੇ ਅਲੈਕਸ ਲੇਨਿਅਰ ਖ਼ਿਲਾਫ਼ ਸਿੱਧੀ ਗੇਮ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਕੈਨੇਡਾ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਵਿੱਚ ਭਾਰਤ ਦੀ ਮੁਹਿੰਮ ਖਤਮ ਹੋ ਗਈ।
ਦੁਨੀਆ ਦੇ 39ਵੇਂ ਨੰਬਰ ਦੇ ਖਿਡਾਰੀ ਰਾਜਾਵਤ ਨੂੰ ਦੁਨੀਆ ਦੇ 37ਵੇਂ ਨੰਬਰ ਦੇ ਖਿਡਾਰੀ ਲੇਨਿਅਰ ਖ਼ਿਲਾਫ਼ 45 ਮਿੰਟ ’ਚ 17-21, 10-21 ਨਾਲ ਹਾਰ ਝੱਲਣੀ ਪਈ। ਰਾਜਾਵਤ ਨੇ ਇਸ ਤੋਂ ਪਹਿਲਾਂ ਦੋਵੇਂ ਖਿਡਾਰੀਆਂ ਦਰਮਿਆਨ ਇਕਲੌਤੇ ਮੁਕਾਬਲੇ ’ਚ ਮੈਡ੍ਰਿਡ ਸਪੇਨ ਮਾਸਟਰਜ਼ ਦੇ ਕੁਆਲੀਫਿਕੇਸ਼ਨ ਵਿੱਚ ਲੇਨਿਅਰ ਨੂੰ ਹਰਾਇਆ ਸੀ।
ਕੁਆਰਟਰ ਫਾਈਨਲ ਵਿੱਚ ਡੈਨਮਾਰਕ ਦੇ ਐਂਡਰਸ ਅੰਟੋਨਸੇਨ ਨੂੰ ਹਰਾਉਣ ਵਾਲੇ ਰਾਜਾਵਤ ਨੇ ਮੁਕਾਬਲੇ ਦੀ ਹਾਂਦਰੂ ਸ਼ੁਰੂਆਤ ਕਰਦਿਆਂ 3-0 ਦੀ ਲੀਡ ਬਣਾਈ ਪਰ ਲੇਨਿਅਰ ਵਾਪਸੀ ਕਰਦਿਆਂ 7-4 ਨਾਲ ਅੱਗੇ ਲੰਘ ਗਿਆ। ਸਖ਼ਤ ਮੁਕਾਬਲੇ ਦੌਰਾਨ ਰਾਜਾਵਤ ਨੇ ਕੁੱਝ ਮੌਕਿਆਂ ’ਤੇ ਲੀਡ ਬਣਾਈ ਪਰ ਉਹ ਵਿਰੋਧੀ ਦੇ ਦਬਾਅ ਦਾ ਸਾਹਮਣਾ ਨਹੀਂ ਕਰ ਸਕਿਆ। ਇਸ ਮਗਰੋਂ ਫਰਾਂਸ ਦੇ ਇਸ ਖਿਡਾਰੀ ਨੂੰ ਗੇਮ ਅਤੇ ਮੈਚ ਜਿੱਤਣ ਵਿੱਚ ਕੋਈ ਪ੍ਰੇਸ਼ਾਨੀ ਨਹੀਂ ਹੋਈ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement