ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰਜਤ ਸ਼ਰਮਾ ਵੱਲੋਂ ਕਾਂਗਰਸ ਆਗੂਆਂ ਖਿਲਾਫ਼ ਮਾਣਹਾਨੀ ਕੇਸ ਦਾਇਰ

07:26 AM Jun 15, 2024 IST

ਨਵੀਂ ਦਿੱਲੀ, 14 ਜੂਨ
ਸੀਨੀਅਰ ਪੱਤਰਕਾਰ ਰਜਤ ਸ਼ਰਮਾ ਨੇ ਕਾਂਗਰਸ ਆਗੂਆਂ ਰਾਗਿਨੀ ਨਾਇਕ, ਜੈਰਾਮ ਰਮੇਸ਼ ਤੇ ਪਵਨ ਖੇੜਾ ਖਿਲਾਫ਼ ਮਾਣਹਾਨੀ ਕੇਸ ਦਾਇਰ ਕਰਨ ਦਾ ਦਾਅਵਾ ਕੀਤਾ ਹੈ। ਸ਼ਰਮਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਨਤੀਜਿਆਂ ਵਾਲੇ ਦਿਨ ਉਨ੍ਹਾਂ ਦੇ ਸ਼ੋਅ ’ਤੇ ‘ਅਪਮਾਨਜਨਕ ਭਾਸ਼ਾ’ ਵਰਤੇ ਜਾਣ ਨੂੰ ਲੈ ਕੇ ਉਪਰੋਕਤ ਕਾਂਗਰਸੀ ਆਗੂਆਂ ਨੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਸ਼ਰਮਾ ਦੇ ਵਕੀਲ ਨੇ ਕੋਰਟ ਨੂੰ ਅਪੀਲ ਕੀਤੀ ਕਿ ਉਸ ਦੇ ਮੁਵੱਕਿਲ ਨੂੰ ਇਕਤਰਫ਼ਾ ਰਾਹਤ ਦਿੰਦਿਆਂ ਸੋਸ਼ਲ ਮੀਡੀਆ ’ਤੇ ਉਸ ਖਿਲਾਫ਼ ਪਾਏ ਕਥਿਤ ਅਪਮਾਨਜਨਕ ਟਵੀਟਾਂ ਤੇ ਵੀਡੀਓਜ਼ ਨੂੰ ਹਟਾਉਣ ਦੇ ਹੁਕਮ ਕੀਤੇ ਜਾਣ ਤੇ ਸਿਆਸੀ ਆਗੂਆਂ ਨੂੰ ਉਸ ਖਿਲਾਫ਼ ਦੋਸ਼ ਲਾਉਣ ਤੋਂ ਰੋਕਿਆ ਜਾਵੇ। ਜਸਟਿਸ ਨੀਨਾ ਬਾਂਸਲ ਕ੍ਰਿਸ਼ਨਾ ਦੇ ਵੈਕੇਸ਼ਨ ਬੈਂਚ ਨੇ ਸ਼ਰਮਾ ਦੇ ਵਕੀਲ ਦੀਆਂ ਦਲੀਲਾਂ ਸੁਣਨ ਮਗਰੋਂ ਫੈਸਲਾ ਰਾਖਵਾਂ ਰੱਖ ਲਿਆ। -ਪੀਟੀਆਈ

Advertisement

Advertisement
Tags :
CongressRajat Sharma
Advertisement