ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਾਜਸਥਾਨ: ਕਿਰੋੜੀ ਲਾਲ ਮੀਣਾ ਵੱਲੋਂ ਸੂਬਾਈ ਕੈਬਨਿਟ ਤੋਂ ਅਸਤੀਫ਼ਾ

08:40 AM Jul 05, 2024 IST

ਜੈਪੁਰ, 4 ਜੁਲਾਈ
ਰਾਜਸਥਾਨ ਦੇ ਮੰਤਰੀ ਕਿਰੋੜੀ ਲਾਲ ਮੀਣਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਪਰ ਇਹ ਅਜੇ ਸਵੀਕਾਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਸੀ ਕਿ ਜੇ ਉਨ੍ਹਾਂ ਦੀ ਅਗਵਾਈ ਹੇਠਲੀਆਂ ਸੀਟਾਂ ’ਚੋਂ ਭਾਜਪਾ ਕੋਈ ਵੀ ਲੋਕ ਸਭਾ ਸੀਟ ਹਾਰ ਗਈ ਤਾਂ ਉਹ ਸੂਬਾਈ ਕੈਬਨਿਟ ਤੋਂ ਅਸਤੀਫ਼ਾ ਦੇ ਦੇਣਗੇ। ਮੀਣਾ ਕੋਲ ਖੇਤੀਬਾੜੀ, ਪੇਂਡੂ ਵਿਕਾਸ, ਆਫ਼ਤ ਪ੍ਰਬੰਧਨ ਤੇ ਰਾਹਤ ਮੰਤਰਾਲੇ ਹਨ।
ਉਨ੍ਹਾਂ ਕਿਹਾ ਕਿ ਪਾਰਟੀ ਹਾਈ ਕਮਾਂਡ ਨੇ ਉਨ੍ਹਾਂ ਨੂੰ 5 ਜੁਲਾਈ ਨੂੰ ਦਿੱਲੀ ਸੱਦਿਆ ਹੈ। ਉਹ ਉਨ੍ਹਾਂ ਕੋਲ ਆਪਣਾ ਪੱਖ ਰੱਖਣਗੇ। 72 ਸਾਲਾ ਆਗੂ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਜਾਂ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨਾਲ ਕੋਈ ਨਾਰਾਜ਼ਗੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਆਪਣੇ ਉਸ ਜਨਤਕ ਐਲਾਨ ਕਾਰਨ ਅਸਤੀਫ਼ਾ ਦਿੱਤਾ ਹੈ ਕਿ ਜੇ ਪਾਰਟੀ ਉਨ੍ਹਾਂ ਅਧੀਨ ਲੋਕ ਸਭਾ ਸੀਟਾਂ ’ਚੋਂ ਕੋਈ ਸੀਟ ਹਾਰਦੀ ਹੈ ਤਾਂ ਉਹ ਅਸਤੀਫ਼ਾ ਦੇ ਦੇਣਗੇ। ਲੰਘੀਆਂ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਕਿਹਾ ਸੀ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਪੂਰਬੀ ਰਾਜਸਥਾਨ ਵਿਚਲੀਆਂ 7 ਲੋਕ ਸਭਾ ਸੀਟਾਂ ਲਈ ਜ਼ਿੰਮੇਵਾਰੀ ਲਾਈ ਹੈ। ਚੋਣ ਨਤੀਜਿਆਂ ’ਚ ਭਾਜਪਾ ਇਨ੍ਹਾਂ ’ਚੋਂ 4 ਸੀਟਾਂ ਹਾਰ ਗਈ ਸੀ। ਉਨ੍ਹਾਂ ਕਿਹਾ, ‘ਪਾਰਟੀ ਹਾਈ ਕਮਾਨ ਨੇ ਭਲਕੇ ਮੈਨੂੰ ਦਿੱਲੀ ਸੱਦਿਆ ਹੈ। ਮੈਂ ਜਾਵਾਂਗਾ ਤੇ ਉਨ੍ਹਾਂ ਨੂੰ ਸੰਤੁਸ਼ਟ ਕਰਾਂਗਾ ਕਿ ਮੈਂ ਨਾਕਾਮ ਰਿਹਾ। ਪਾਰਟੀ ਨੂੰ ਜਿਤਾ ਨਹੀਂ ਸਕਿਆ। ਮੈਂ ਵਚਨ ਦਿੱਤਾ ਸੀ ਕਿ ਜੇ ਪਾਰਟੀ ਨਾ ਜਿੱਤੀ ਤਾਂ ਮੈਂ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਵਾਂਗਾ।’ ਉਨ੍ਹਾਂ ਕਿਹਾ ਕਿ ਉਨ੍ਹਾਂ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਸੀ ਪਰ ਉਨ੍ਹਾਂ ਅਸਤੀਫ਼ਾ ਸਵੀਕਾਰ ਨਹੀਂ ਕੀਤਾ। -ਪੀਟੀਆਈ

Advertisement

Advertisement