ਕੋਲਕਾਤਾ, 5 ਅਕਤੂਬਰਆਰ.ਜੀ. ਕਰ ਮੈਡੀਕਲ ਕਾਲਜ ਤੇ ਹਸਪਤਾਲ ਦੀ ਜੂਨੀਅਰ ਡਾਕਟਰ ਨਾਲ ਜਬਰ ਜਨਾਹ ਤੇ ਹੱਤਿਆ ਮਾਮਲੇ ਖ਼ਿਲਾਫ਼ ਸੰਘਰਸ਼ ਦੌਰਾਨ ਅੱਜ ਤਿੰਨ-ਤਿੰਨ ਪੁਰਸ਼ ਤੇ ਮਹਿਲਾ ਜੂਨੀਅਰ ਡਾਕਟਰਾਂ ਨੇ ਮਰਨ ਵਰਤ ਸ਼ੁਰੂ ਕੀਤਾ ਹੈ। ਇਸ ਤੋਂ ਪਹਿਲਾਂ ਸ਼ਾਮ ਵੇਲੇ ਜੂਨੀਅਰ ਡਾਕਟਰਾਂ ਨੇ ਐਲਾਨ ਕੀਤਾ ਕਿ ਉਹ ਮੈਡੀਕਲ ਸੇਵਾਵਾਂ ਤੇ ਮਰਨ ਵਰਤ ਨਾਲੋ ਨਾਲ ਜਾਰੀ ਰੱਖਣਗੇ। -ਆਈਏਐੱਨਐੈੱਸ