ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵੀਆਈਪੀ ਉਡਾਣਾਂ ਲਈ ਕਿਰਾਏ ’ਤੇ ਹੈਲੀਕਾਪਟਰ ਲੈਣ ਵਾਸਤੇ ਸਾਲਾਨਾ 24 ਕਰੋੜ ਖਰਚ ਕਰੇਗੀ ਰਾਜਸਥਾਨ ਸਰਕਾਰ

12:55 PM Jul 27, 2024 IST

ਜੈਪੁਰ, 27 ਜੁਲਾਈ
ਰਾਜਸਥਾਨ ਸਰਕਾਰ ਵੱਲੋਂ ਵੀਆਈਪੀ ਉਡਾਣਾਂ ਲਈ ਇਕ ਨਿੱਜੀ ਕੰਪਨੀ ਕੋਲੋਂ ਇਕ ਹੈਲੀਕਾਪਟਰ ਕਿਰਾਏ ’ਤੇ ਲਿਆ ਜਾਵੇਗਾ। ਇਸ ਵਾਸਤੇ ਰਾਜਸਥਾਨ ਸਰਕਾਰ ਵੱਲੋਂ ਅਨੁਮਾਨਿਤ 23.79 ਕਰੋੜ ਰੁਪਏ ਸਾਲਾਨਾ ਖਰਚ ਕੀਤੇ ਜਾਣਗੇ। ਇਹ ਜਾਣਕਾਰੀ ਸੂਬੇ ਦੀ ਵਿਧਾਨ ਸਭਾ ਵਿੱਚ ਦਿੱਤੀ ਗਈ। ਕਾਂਗਰਸ ਦੇ ਵਿਧਾਇਕ ਸ਼ਿਖਾ ਮੀਲ ਬਰਾਲਾ ਦੇ ਇਕ ਸਵਾਲ ਦੇ ਜਵਾਬ ਵਿੱਚ ਸੂਬਾ ਸਰਕਾਰ ਨੇ ਕਿਹਾ ਕਿ ਉਸ ਕੋਲ ਕੋਈ ਹਵਾਈ ਜਹਾਜ਼ ਨਹੀਂ ਹੈ। ਸੂਬਾ ਸਰਕਾਰ ਵੱਲੋਂ ਸੂਚਿਤ ਕੀਤਾ ਗਿਆ ਕਿ 2020-21 ਤੋਂ ਲੈ ਕੇ 2023-24 ਤੱਕ ਉਸ ਵੱਲੋਂ ਹੈਲੀਕਾਪਟਰ/ਹਵਾਈ ਜਹਾਜ਼ ਸੇਵਾਵਾਂ ’ਤੇ 76.46 ਕਰੋੜ ਰੁਪਏ ਖਰਚ ਕੀਤੇ ਗਏ ਹਨ। -ਪੀਟੀਆਈ

Advertisement

Advertisement
Advertisement