ਸੋਨਪ੍ਰਯਾਗ ’ਚ ਹੜ੍ਹ ਕਾਰਨ ਸੜਕ ਟੁੱਟੀ; ਕੇਦਾਰਨਾਥ ਦੀ ਆਵਾਜਾਈ ਪ੍ਰਭਾਵਿਤ
07:48 PM Jul 27, 2024 IST
Advertisement
ਰੁਦਰਪ੍ਰਯਾਗ, 27 ਜੁਲਾਈ
ਇਸ ਖੇਤਰ ਵਿਚ ਭਾਰੀ ਮੀਂਹ ਪੈਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਸੋਨਪ੍ਰਯਾਗ-ਕੇਦਾਰਨਾਥ ਸੜਕ ’ਤੇ ਪੈਂਦੀ ਸੋਨ ਨਦੀ ਵਿਚ ਹੜ੍ਹ ਆ ਗਿਆ ਜਿਸ ਕਾਰਨ ਇਹ ਸੜਕ ਨੁਕਸਾਨੀ ਗਈ, ਜਿਸ ਨਾਲ ਆਵਾਜਾਈ ਵਿਚ ਵਿਘਨ ਪਿਆ। ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਨੰਦਨ ਸਿੰਘ ਰਾਜਵਰ ਨੇ ਦੱਸਿਆ ਕਿ ਸੋਨਪ੍ਰਯਾਗ ਵਿੱਚ ਸ਼ਟਲ ਸਰਵਿਸ ਪੁਲ ਕੋਲ ਰੂਟ ’ਤੇ ਆਵਾਜਾਈ ਠੱਪ ਹੋ ਗਈ ਹੈ। ਉਨ੍ਹਾਂ ਕਿਹਾ ਕਿ ਅਲਕਨੰਦਾ, ਮੰਦਾਕਿਨੀ ਨਦੀਆਂ ਵਿੱਚ ਵੀ ਪਾਣੀ ਦਾ ਪੱਧਰ ਵੱਧ ਰਿਹਾ ਹੈ। ਇਸ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਰਾਤ ਨੂੰ ਭਾਰੀ ਮੀਂਹ ਪਿਆ। ਸੋਨਪ੍ਰਯਾਗ ਵਿੱਚ ਖਰਾਬ ਸੜਕ ਦੀ ਮੁਰੰਮਤ ਕੀਤੀ ਜਾ ਰਹੀ ਹੈ। ਉਨ੍ਹਾਂ ਕੇਦਾਰਨਾਥ ਜਾਣ ਵਾਲੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਜਦੋਂ ਤੱਕ ਮੌਸਮ ਠੀਕ ਨਹੀਂ ਹੁੰਦਾ ਅਤੇ ਸੜਕ ਆਵਾਜਾਈ ਬਹਾਲ ਨਹੀਂ ਹੁੰਦੀ, ਉਦੋਂ ਤੱਕ ਉਹ ਸੁਰੱਖਿਅਤ ਥਾਵਾਂ ’ਤੇ ਹੀ ਰਹਿਣ। ਪੀਟੀਆਈ
Advertisement
Advertisement