For the best experience, open
https://m.punjabitribuneonline.com
on your mobile browser.
Advertisement

ਰਾਜਸਥਾਨ: ਪਾਰਬਤੀ ਨਦੀ ਵਿੱਚ ਚਾਰ ਕੁੜੀਆਂ ਰੁੜ੍ਹੀਆਂ

12:09 AM Sep 09, 2024 IST
ਰਾਜਸਥਾਨ  ਪਾਰਬਤੀ ਨਦੀ ਵਿੱਚ ਚਾਰ ਕੁੜੀਆਂ ਰੁੜ੍ਹੀਆਂ
Advertisement

ਢੋਲਪੁਰ, 8 ਸਤੰਬਰ

ਇੱਥੇ ਅੱਜ ਨਹਾਉਣ ਸਮੇਂ ਪਾਰਬਤੀ ਨਦੀ ਦੇ ਤੇਜ਼ ਵਹਾਓ ਵਿੱਚ ਚਾਰ ਕੁੜੀਆਂ ਰੁੜ੍ਹ ਗਈਆਂ ਜਿਨ੍ਹਾਂ ਦੇ ਡੁੁੱਬਣ ਦਾ ਖ਼ਦਸ਼ਾ ਹੈ। ਇਹ ਜਾਣਕਾਰੀ ਪੁਲੀਸ ਨੇ ਦਿੱਤੀ। ਕੁੜੀਆਂ ਦੀ ਪਛਾਣ ਮੋਹਿਨ (14), ਪ੍ਰਿਆ (12), ਅੰਜਲੀ (14) ਅਤੇ ਤਨੂੰ (10) ਵਜੋਂ ਹੋਈ ਹੈ।

Advertisement

ਪੁਲੀਸ ਮੁਤਾਬਕ ਪੰਜ ਕੁੜੀਆਂ ਬੋਠਪੁਰ ਪਿੰਡ ਵਿੱਚ ਨਦੀ ਦੇ ਪੁਲੀ ’ਤੇ ਨਹਾਉਣ ਗਈਆਂ ਸਨ। ਇਸ ਦੌਰਾਨ ਦੋ ਕੁੜੀਆਂ ਨਦੀ ਵਿੱਚ ਡੁੱਬਣ ਲੱਗੀਆਂ ਤਾਂ ਉਨ੍ਹਾਂ ਨੂੰ ਬਚਾਉਣ ਲਈ ਦੋ ਹੋਰ ਕੁੜੀਆਂ ਨੇ ਨਦੀ ਵਿੱਚ ਛਾਲ ਮਾਰ ਦਿੱਤੀ। ਇਸ ਦੌਰਾਨ ਨਦੀ ਦੇ ਤੇਜ਼ ਵਹਾਓ ਵਿੱਚ ਚਾਰੋਂ ਕੁੜੀਆਂ ਰੁੜ੍ਹ ਗਈਆਂ। ਪੁਲੀਸ ਤੇ ਐੱਸਡੀਆਰਐੱਫ ਦੀਆਂ ਟੀਮਾਂ ਵੱਲੋਂ ਸਥਾਨਕ ਲੋਕਾਂ ਦੀ ਮਦਦ ਨਾਲ ਕੁੜੀਆਂ ਦੀ ਭਾਲ ਕੀਤੀ ਜਾ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਕੁੜੀਆਂ ਦਾ ਕੁਝ ਪਤਾ ਨਹੀਂ ਸੀ ਲੱਗ ਸਕਿਆ। -ਪੀਟੀਆਈ

Advertisement
Author Image

Advertisement