ਜੈਸ਼ੰਕਰ ਭਾਰਤ-ਜੀਸੀਸੀ ਵਿਦੇਸ਼ ਮੰਤਰੀਆਂ ਦੀ ਮੀਟਿੰਗ ਲਈ ਸਾਊਦੀ ਅਰਬ ਪਹੁੰਚੇ
04:46 PM Sep 08, 2024 IST
ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈੇਸ਼ੰਕਰ ਅਤੇ ਸਾਊੁਦੀ ਅਰਬ ਮੰਤਰੀ ਅਬਦੁਲਮਜੀਦ ਅਲ ਸਮਰੀ ਗੱਲਬਾਤ ਕਰਦੇ ਹੋਏ। ਫੋਟੋ: ਪੀਟੀਆਈ
Advertisement
ਰਿਆਧ, 8 ਸਤੰਬਰ
ਵਿਦੇਸ਼ ਮੰਤਰੀ ਐੇੱਸ. ਜੈਸ਼ੰਕਰ ਭਾਰਤ-ਖਾੜੀ ਸਹਿਯੋਗ ਕੌਂਸਲ (ਜੀਸੀਸੀ) ਦੇ ਵਿਦੇਸ਼ ਮੰਤਰੀਆਂ ਦੀ ਪਹਿਲੀ ਮੀਟਿੰਗ ’ਚ ਹਿੱਸਾ ਲੈਣ ਲਈ ਦੋ ਰੋਜ਼ਾ ਦੌਰੇ ’ਤੇ ਅੱਜ ਰਿਆਧ ਪਹੁੰਚ ਗਏ ਹਨ। ਉਹ ਤਿੰਨ ਮੁਲਕਾਂ ਦੀ ਫੇਰੀ ਦੇ ਪਹਿਲੇ ਗੇੜ ਤਹਿਤ ਸਾਊਦੀ ਅਰਬ ਦੀ ਰਾਜਧਾਨੀ ਰਿਆਧ ਪਹੁੰਚੇ ਹਨ। ਇਸ ਮਗਰੋਂ ਉਹ ਜਰਮਨੀ ਅਤੇ ਸਵਿਟਜ਼ਰਲੈਂਡ ਜਾਣਗੇ। ਸਾਊੁਦੀ ਅਰਬ ’ਚ ਪ੍ਰੋਟਕੋਲ ਮਾਮਲਿਆਂ ਬਾਰੇ ਉਪ ਮੰਤਰੀ ਅਬਦੁਲਮਜੀਦ ਅਲ ਸਮਰੀ ਨੇ ਜੈਸ਼ੰਕਰ ਦਾ ਸਵਾਗਤ ਕੀਤਾ। ਖਾੜੀ ਸਹਿਯੋਗ ਕੌਂਸਲ ਇੱਕ ਪ੍ਰਭਾਵਸ਼ਾਲ ਗਰੁੱਪ ਹੈ ਜਿਸ ਵਿੱਚ ਸੰਯੁਕਤ ਅਰਬ ਅਮੀਰਾਤ (ਯੂਏਈ), ਬਹਿਰੀਨ, ਸਾਊਦੀ ਅਰਬ, ਓਮਾਨ, ਕਤਰ ਅਤੇ ਕੁਵੈਤ ਸ਼ਾਮਲ ਹਨ। ਵਿੱਤੀ ਸਾਲ 2022-23 ਵਿੱਚ ਜੀਸੀਸੀ ਮੁਲਕਾਂ ਨਾਲ ਭਾਰਤ ਦਾ ਕੁੱਲ ਵਪਾਰ 184.46 ਡਾਲਰ ਦਾ ਸੀ। -ਪੀਟੀਆਈ
Advertisement
Advertisement
Advertisement