Rajasthan Accident: ਦੋ ਟਰੱਕਾਂ ਅਤੇ ਬੱਸ ਦੀ ਟੱਕਰ ਕਾਰਨ 45 ਯਾਤਰੀ ਜ਼ਖਮੀ
10:54 AM Jan 02, 2025 IST
ਜੈਪੁਰ, 2 ਜਨਵਰੀ
Advertisement
ਦਿੱਲੀ-ਮੁੰਬਈ ਐਕਸਪ੍ਰੈਸ ਵੇਅ ’ਤੇ ਇੱਕ ਨਿੱਜੀ ਬੱਸ ਦੀ ਦੋ ਟਰੱਕਾਂ ਨਾਲ ਟੱਕਰ ਹੋਣ ਕਾਰਨ ਕਰੀਬ 45 ਯਾਤਰੀ ਜ਼ਖਮੀ ਹੋ ਗਏ। ਨੰਗਲ-ਰਾਜਾਵਤਨ ਦੇ ਡੀਐੱਸਪੀ ਚਾਰੁਲ ਗੁਪਤਾ ਨੇ ਦੱਸਿਆ ਕਿ ਸ਼ਰਧਾਲੂਆਂ ਦੀ ਇੱਕ ਬੱਸ ਉਜੈਨ ਤੋਂ ਦਿੱਲੀ ਜਾ ਰਹੀ ਸੀ, ਜਦੋਂ ਸੰਘਣੀ ਧੁੰਦ ਕਾਰਨ ਇਹ ਹਾਦਸਾ ਵਾਪਰ ਗਿਆ।
ਡੀਐਸਪੀ ਨੇ ਦੱਸਿਆ ਕਿ ਬੱਸ ਵਿੱਚ ਸਵਾਰ ਕਰੀਬ 45 ਯਾਤਰੀ ਜ਼ਖ਼ਮੀ ਹੋ ਗਏ ਅਤੇ 20 ਤੋਂ ਵੱਧ ਨੂੰ ਦੌਸਾ ਜ਼ਿਲ੍ਹਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆਅਤੇ ਚਾਰ ਨੂੰ ਜੈਪੁਰ ਰੈਫਰ ਕੀਤਾ ਗਿਆ ਹੈ ਅਤੇ ਕੁਝ ਜ਼ਖਮੀਆਂ ਨੂੰ ਇਲਾਜ ਲਈ ਨੋਇਡਾ ਅਤੇ ਦਿੱਲੀ ਲਈ ਭੇਜਿਆ ਹੈ।
Advertisement
ਪੁਲੀਸ ਨੇ ਦੱਸਿਆ ਕਿ ਹਾਦਸੇ ’ਚ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ। ਵੱਡੀ ਗਿਣਤੀ ਵਿੱਚ ਲੋਕ ਜ਼ਖ਼ਮੀ ਹੋਣ ਦੀ ਸੂਚਨਾ ਤੋਂ ਬਾਅਦ ਜ਼ਿਲ੍ਹਾ ਹਸਪਤਾਲ ਦੇ ਚੀਫ਼ ਮੈਡੀਕਲ ਅਫ਼ਸਰ ਵੱਲੋਂ ਵਾਧੂ ਡਾਕਟਰ ਅਤੇ ਸਟਾਫ਼ ਤਾਇਨਾਤ ਕੀਤਾ ਗਿਆ ਹੈ। -ਪੀਟੀਆਈ
Advertisement