Bollywood ਫ਼ਿਲਮ ਨਿਰਮਾਤਾ ਤੇ ਲੇਖਕ ਪ੍ਰਤੀਸ਼ ਨੰਦੀ ਦਾ ਦੇਹਾਂਤ
10:27 PM Jan 08, 2025 IST
Advertisement
ਮੁੰਬਈ, 8 ਜਨਵਰੀ
ਉੱਘੇ ਫਿਲਮ ਨਿਰਮਾਤਾ ਅਤੇ ਲੇਖਕ ਪ੍ਰਤੀਸ਼ ਨੰਦੀ(73) ਦਾ ਅੱਜ ਦੱਖਣੀ ਮੁੰਬਈ ਸਥਿਤ ਰਿਹਾਇਸ਼ ’ਤੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪੁੱਤਰ ਅਤੇ ਫਿਲਮਸਾਜ਼ ਕੁਸ਼ਾਨ ਨੰਦੀ ਨੇ ਪਿਤਾ ਦੇ ਦੇਹਾਂਤ ਦੀ ਪੁਸ਼ਟੀ ਕੀਤੀ ਹੈ। ਅਦਾਕਾਰ ਅਨੁਪਮ ਖੇਰ ਨੇ ਇੰਸਟਾਗ੍ਰਾਮ ’ਤੇ ਖ਼ਬਰ ਸਾਂਝੀ ਕਰਦਿਆਂ ਕਿਹਾ ਕਿ ਉਸ ਨੂੰ ਆਪਣੇ ਦੋਸਤ ਦੇ ਦੇਹਾਂਤ ’ਤੇ ਸਦਮਾ ਪੁੱਜਾ ਹੈ। ਖੇਰ ਨੇ ਕਿਹਾ ਕਿ ਜਦੋਂ ਮੁੰਬਈ ’ਚ ਉਹ ਸੰਘਰਸ਼ ਕਰ ਰਹੇ ਸਨ ਤਾਂ ਪ੍ਰਤੀਸ਼ ਨੰਦੀ ਨੇ ਹੀ ਉਨ੍ਹਾਂ ਨੂੰ ਹੌਸਲਾ ਅਤੇ ਸਹਾਰਾ ਦਿੱਤਾ ਸੀ। ਰਾਜ ਸਭਾ ਮੈਂਬਰ ਰਹੇ ਪ੍ਰਤੀਸ਼ ਨੰਦੀ ਮੀਡੀਆ ਅਤੇ ਟੀਵੀ ਹਸਤੀ ਦੇ ਨਾਲ ਨਾਲ ਫਿਲਮਸਾਜ਼ ਅਤੇ ਜਾਨਵਰਾਂ ਦੇ ਹੱਕਾਂ ਬਾਰੇ ਕਾਰਕੁਨ ਵੀ ਸਨ। -ਪੀਟੀਆਈ
Advertisement
Advertisement
Advertisement