ਰਾਜਸਥਾਨ: ਹਿੰਦੁਸਤਾਨ ਕਾਪਰ ਲਿਮਟਿਡ ਦੀ ਖੇਤੜੀ ਖਾਣ ’ਚ ਫਸੇ 11 ਮੁਲਾਜ਼ਮਾਂ ਨੂੰ ਕੱਢਿਆ, ਇਕ ਅਧਿਕਾਰੀ ਦੀ ਮੌਤ
12:50 PM May 15, 2024 IST
ਜੈਪੁਰ, 15 ਮਈ
Advertisement
ਹਿੰਦੁਸਤਾਨ ਕਾਪਰ ਲਿਮਟਿਡ ਦੇ ਇੱਕ ਸੀਨੀਅਰ ਵਿਜੀਲੈਂਸ ਅਧਿਕਾਰੀ ਦੀ ਰਾਜਸਥਾਨ ਦੇ ਨੀਮ ਕਾ ਥਾਣਾ ਜ਼ਿਲ੍ਹੇ ਵਿੱਚ ਕੋਲਿਹਾਨ ਖਾਣ ਵਿੱਚ ਲਿਫਟ ਡਿੱਗਣ ਕਾਰਨ ਮੌਤ ਹੋ ਗਈ, ਜਦ ਕਿ ਖਾਣ ’ਚ 14 ਫਸੇ ਮੁਲਾਜ਼ਮਾਂ ਨੂੰ ਬਚਾਅ ਲਿਆ ਗਿਆ ਹੈ। ਪਹਿਲੇ ਪੜਾਅ ਵਿੱਚ ਤਿੰਨ ਅਤੇ ਦੂਜੇ ਪੜਾਅ ਵਿੱਚ ਪੰਜ ਜਣਿਆਂ ਨੂੰ ਬਾਹਰ ਕੱਢਿਆ ਗਿਆ ਸੀ। ਮੰਗਲਵਾਰ ਰਾਤ ਝੁੰਝਨੂ ਦੇ ਖੇਤੜੀ ਵਿੱਚ ਹਿੰਦੁਸਤਾਨ ਕਾਪਰ ਲਿਮਟਿਡ ਦੀ ਕੋਲਿਹਾਨ ਖਾਨ ਵਿੱਚ ਲਿਫਟ ਡਿੱਗਣ ਕਾਰਨ 15 ਅਧਿਕਾਰੀ ਅਤੇ ਕਰਮਚਾਰੀ ਫਸ ਗਏ ਸਨ।
Advertisement
Advertisement