ਰਾਜ ਪੀ ਨਰਾਇਣਮ ਨੂੰ ਡੀਲਿੱਟ ਦੀ ਡਿਗਰੀ ਪ੍ਰਦਾਨ
06:42 AM Aug 28, 2024 IST
Advertisement
ਬਨੂੜ: ਚਿਤਕਾਰਾ ਯੂਨੀਵਰਸਿਟੀ ਨੇ ਜ਼ੈਗਲ ਪ੍ਰੀਪੇਡ ਓਸ਼ਨ ਸਰਵਿਸਿਜ਼ ਲਿਮਟਡ ਦੇ ਸੰਸਥਾਪਕ ਅਤੇ ਕਾਰਜਕਾਰੀ ਚੇਅਰਮੈਨ ਰਾਜ ਪੀ ਨਾਰਾਇਣਮ ਨੂੰ ਉੱਦਮਤਾ, ਸਟਾਰਟਅਪ ਸਲਾਹਕਾਰ ਅਤੇ ਫਿਨਟੈਕ ਇਨੋਵੇਸ਼ਨ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਡਾਕਟਰ ਆਫ਼ ਲਿਟਰੇਚਰ (ਡੀ.ਲਿੱਟ) ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ ਗਈ ਹੈ। ਯੂਨੀਵਰਸਿਟੀ ਵਿਚ ਕਰਾਏ ਸਮਾਰੋਹ ਦੌਰਾਨ ਉਨ੍ਹਾਂ ਨੂੰ ਇਹ ਡਿਗਰੀ ਚਿਤਕਾਰਾ ਦੇ ਚਾਂਸਲਰ ਡਾ. ਅਸ਼ੋਕ ਕੇ ਚਿਤਕਾਰਾ ਅਤੇ ਪਰੋ ਚਾਂਸਲਰ ਡਾ. ਮਧੂ ਚਿਤਕਾਰਾ ਵੱਲੋਂ ਭੇਟ ਕੀਤੀ ਗਈ। ਇਸ ਮੌਕੇ ਬੋਲਦਿਆਂ ਡਾ. ਮਧੂ ਚਿਤਕਾਰਾ ਨੇ ਸ੍ਰੀ ਨਾਰਾਇਣਮ ਦੀਆਂ ਵੱਖ-ਵੱਖ ਖੇਤਰਾਂ ਵਿੱਚ ਕੀਤੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ। ਸ੍ਰੀ ਨਾਰਾਇਣਮ ਨੇ ਆਖਿਆ ਕਿ ਚਿਤਕਾਰਾ ’ਵਰਸਿਟੀ ਤੋਂ ਵੱਕਾਰੀ ਆਨਰੇਰੀ ਡਿਗਰੀ ਪ੍ਰਾਪਤ ਕਰ ਕੇ ਉਨ੍ਹਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ। -ਪੱਤਰ ਪ੍ਰੇਰਕ
Advertisement
Advertisement
Advertisement