ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਾਜ ਕਪੂਰ ਦੇ ਪਰਿਵਾਰ ਵੱਲੋਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ

06:26 AM Dec 12, 2024 IST
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਯਾਦਗਾਰੀ ਤਸਵੀਰ ਖਿਚਵਾਉਂਦਾ ਹੋਇਆ ਕਪੂਰ ਪਰਿਵਾਰ। -ਫੋਟੋ: ਪੀਟੀਆਈ

ਨਵੀਂ ਦਿੱਲੀ, 11 ਦਸੰਬਰ
ਮਰਹੂਮ ਰਾਜ ਕਪੂਰ ਦੇ ਪਰਿਵਾਰਕ ਮੈਂਬਰਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਅਦਾਕਾਰਾ ਕਰੀਨਾ ਕਪੂਰ ਖਾਨ ਨੇ ਆਪਣੇ ਦਾਦਾ ਰਾਜ ਕਪੂਰ ਦੀ ਜਨਮ ਸ਼ਤਾਬਦੀ ਤੋਂ ਪਹਿਲਾਂ ਉਨ੍ਹਾਂ (ਰਾਜ ਕਪੂਰ) ਦੇ ‘ਅਸਧਾਰਨ ਜੀਵਨ ਤੇ ਵਿਰਾਸਤ’ ਨੂੰ ਯਾਦ ਕਰਨ ਲਈ ਵਾਸਤੇ ਸੱਦਾ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਅਦਾਕਾਰ ਰਣਬੀਰ ਕਪੂਰ, ਰਿੱਦਿਮਾ ਕਪੂਰ ਸਾਹਨੀ ਅਤੇ ਨੀਤੂ ਕਪੂਰ ਸਮੇਤ ਕਪੂਰ ਪਰਿਵਾਰ ਨੇ ਬੀਤੇ ਦਿਨ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ। 14 ਦਸੰਬਰ ਨੂੰ ਰਾਜ ਕਪੂਰ ਦੀ 100ਵੀਂ ਜੈਅੰਤੀ ਮਨਾਈ ਜਾਵੇਗੀ ਜਿਨ੍ਹਾਂ ਨੂੰ ‘ਆਗ’, ‘ਆਵਾਰਾ’, ‘ਬਰਸਾਤ’, ‘ਸ੍ਰੀ 420’ ਅਤੇ ‘ਬੌਬੀ’ ਜਿਹੀਆਂ ਬਿਹਤਰੀਨ ਫਿਲਮਾਂ ਲਈ ਬਤੌਰ ਮਹਾਨ ਅਦਾਕਾਰ, ਸੰਪਾਦਕ, ਡਾਇਰੈਕਟਰ ਤੇ ਨਿਰਮਾਤਾ ਵਜੋਂ ਯਾਦ ਕੀਤਾ ਜਾਂਦਾ ਹੈ। ਅੱਜ ਕਰੀਨਾ ਕਪੂਰ ਨੇ ‘ਇੰਸਟਾਗ੍ਰਾਮ’ ’ਤੇ ਇੱਕ ਪੋਸਟ ’ਚ ਕਿਹਾ, ‘ਅਸੀਂ ਆਪਣੇ ਦਾਦਾ ਰਾਜ ਕਪੂਰ ਦੇ ਅਸਧਾਰਨ ਜੀਵਨ ਤੇ ਵਿਰਾਸਤ ਨੂੰ ਯਾਦ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੱਦਾ ਦਿੱਤੇ ਜਾਣ ’ਤੇ ਬਹੁਤ ਹੀ ਸਨਮਾਨਿਤ ਮਹਿਸੂਸ ਕਰ ਰਹੇ ਹਾਂ।’ ਉਨ੍ਹਾਂ ਪ੍ਰਧਾਨ ਮੰਤਰੀ ਨਾਲ ਪਰਿਵਾਰ ਦੀਆਂ ਕਈ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਇਸ ਮੌਕੇ ਰੀਮਾ ਜੈਨ, ਕਰਿਸ਼ਮਾ ਕਪੂਰ, ਆਲੀਆ ਭੱਟ, ਆਦਾਰ ਜੈਨ, ਅਰਮਾਨ ਜੈਨ ਤੇ ਅਨੀਸਾ ਮਲਹੋਤਰਾ ਸਮੇਤ ਕਪੂਰ ਪਰਿਵਾਰ ਦੇ ਹੋਰ ਮੈਂਬਰ ਵੀ ਹਾਜ਼ਰ ਸਨ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਮੋਦੀ ਫਿਲਮ ਮਹਾਉਤਸਵ ’ਚ ਸ਼ਾਮਲ ਹੋਣਗੇ। ਇਹ ਮਹਾਉਤਸਵ 13 ਤੋਂ 15 ਦਸੰਬਰ ਤੱਕ 34 ਸ਼ਹਿਰਾਂ ਦੇ 101 ਸਿਨੇਮਾਘਰਾਂ ’ਚ ਮਨਾਇਆ ਜਾਵੇਗਾ। -ਪੀਟੀਆਈ

Advertisement

ਮੋਦੀ ਨੇ ਤੈਮੂਰ ਤੇ ਜੇਹ ਨਾਲ ਮਿਲਣ ਦੀ ਇੱਛਾ ਜਤਾਈ

ਨਵੀਂ ਦਿੱਲੀ:

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਪੂਰ ਪਰਿਵਾਰ ਦੇ ਮੈਂਬਰਾਂ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਰਾਜ ਕਪੂਰ ਦਾ 100ਵਾਂ ਜਨਮਦਿਨ ਭਾਰਤੀ ਸਿਨੇਮਾ ਦੇ ਸੁਨਹਿਰੇ ਸਫ਼ਰ ’ਚ ਅਹਿਮ ਮੀਲ ਪੱਥਰ ਹੈ। ਇਸ ਮੌਕੇ ਉਨ੍ਹਾਂ ਸੈਫ਼ ਅਲੀ ਖ਼ਾਨ ਤੇ ਕਰੀਨਾ ਕਪੂਰ ਖ਼ਾਨ ਨੂੰ ਮਿਲਦਿਆਂ ਉਨ੍ਹਾਂ ਦੇ ਬੱਚਿਆਂ ਤੈਮੂਰ ਤੇ ਜੇਹ ਨਾਲ ਮਿਲਣ ਦੀ ਖਾਹਿਸ਼ ਜ਼ਾਹਿਰ ਕੀਤੀ। ਮੁਲਾਕਾਤ ਦੌਰਾਨ ਸੈਫ਼ ਨੇ ਮੋਦੀ ਨੂੰ ਕਿਹਾ ਕਿ ਉਹ ਪਹਿਲੇ ਪ੍ਰਧਾਨ ਮੰਤਰੀ ਹਨ ਜਿਸ ਨੂੰ ਉਹ ਆਪਣੀ ਜ਼ਿੰਦਗੀ ’ਚ ਮਿਲ ਰਹੇ ਹਨ। ਮੋਦੀ ਨੇ ਅਦਾਕਾਰ ਨੂੰ ਕਿਹਾ, ‘ਮੈਂ ਤੁਹਾਡੇ ਪਿਤਾ (ਮਨਸੂਰ ਅਲੀ ਖ਼ਾਨ ਪਟੌਦੀ) ਨੂੰ ਮਿਲਿਆਂ ਸਾਂ ਤੇ ਸੋਚਿਆ ਸੀ ਕਿ ਮੈਂ ਤੀਜੀ ਪੀੜ੍ਹੀ (ਤੈਮੂਰ ਤੇ ਜੇਹ) ਨੂੰ ਵੀ ਮਿਲ ਸਕਾਂਗਾ ਪਰ ਤੁਸੀਂ ਉਨ੍ਹਾਂ ਨੂੰ ਨਾਲ ਨਹੀਂ ਲਿਆਏ। -ਪੀਟੀਆਈ

Advertisement

Advertisement