ਦਿੱਲੀ ਵਿੱਚ ਮੀਂਹ ਨੇ 20 ਸਾਲ ਦਾ ਰਿਕਾਰਡ ਤੋੜਿਆ
11:35 PM Jul 08, 2023 IST
ਨਵੀਂ ਦਿੱਲੀ, 8 ਜੁਲਾਈ
ਪੱਛਮੀ ਗੜਬੜੀ ਅਤੇ ਮੌਨਸੂਨੀ ਹਵਾਵਾਂ ਦੇ ਇੱਕ-ਦੂਜੇ ਦੇ ਸੰਪਰਕ ਵਿੱਚ ਆਉਣ ਕਾਰਨ ਦਿੱਲੀ ਸਮੇਤ ਉੱਤਰ-ਪੱਛਮੀ ਭਾਰਤ ਵਿੱਚ ਜ਼ੋਰਦਾਰ ਮੀਂਹ ਪਿਆ।
ਦਿੱਲੀ ਵਿੱਚ ਇਸ ਸੀਜ਼ਨ ਦਾ ਇਹ ਪਹਿਲਾ ਭਾਰੀ ਮੀਂਹ ਹੈ। ਭਾਰਤੀ ਮੌਸਮ ਵਿਭਾਗ ਨੇ ਅੱਜ ਇਹ ਜਾਣਕਾਰੀ ਦਿੱਤੀ। ਮੌਸਮ ਵਿਭਾਗ ਅਨੁਸਾਰ ਮੀਂਹ ਨੇ ਦਿੱਲੀ ਵਿੱਚ 20 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਮੌਸਮ ਵਿਭਾਗ ਦੇ ਇੱਕ ਅਧਿਕਾਰੀ ਮੁਤਾਬਕ ਦਿੱਲੀ ਦੇ ਪ੍ਰਾਇਮਰੀ ਮੌਸਮ ਕੇਂਦਰ ਸਫ਼ਦਰਜੰਗ ਆਬਜ਼ਰਵੇਟਰੀ ਨੇ ਸਵੇਰੇ 8.30 ਵਜੇ ਤੋਂ ਸ਼ਾਮ 5.30 ਵਜੇ ਤੱਕ 126.1 ਐੱਮਐੱਮ ਮੀਂਹ ਰਿਕਾਰਡ ਕੀਤਾ। ਉਨ੍ਹਾਂ ਦੱਸਿਆ ਕਿ ਮੀਂਹ ਦਾ ਇਹ ਅੰਕੜਾ ਦਸ ਜੁਲਾਈ 2003 ਮਗਰੋਂ ਸਭ ਤੋਂ ਵੱਧ ਹੈ ਅਤੇ ਉਦੋਂ 24 ਘੰਟਿਆਂ ਦੌਰਾਨ 133.4 ਐੱਮ ਐੱਮ ਮੀਂਹ ਦਰਜ ਕੀਤਾ ਗਿਆ ਸੀ। -ਪੀਟੀਆਈ
Advertisement
Advertisement