ਰੇਲਾਂ ਦੀ ਸੁਰੱਖਿਆ ਮੋਦੀ ਸਰਕਾਰ ਦੇ ਏਜੰਡੇ ’ਤੇ ਨਹੀਂ: ਸੰਦੀਪ ਪਾਠਕ
01:36 PM Jun 04, 2023 IST
ਨਵੀਂ ਦਿੱਲੀ(ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਨੇ ਉੜੀਸਾ ਵਿੱਚ ਹੋਏ ਰੇਲ ਹਾਦਸੇ ਲਈ ਮੋਦੀ ਸਰਕਾਰ ਦੀ ਲਾਪ੍ਰਵਾਹੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ‘ਆਪ’ ਦੇ ਰਾਜ ਸਭਾ ਮੈਂਬਰ ਅਤੇ ਰੇਲਵੇ ਸਟੈਂਡਿੰਗ ਕਮੇਟੀ ਦੇ ਮੈਂਬਰ ਡਾ. ਸੰਦੀਪ ਪਾਠਕ ਨੇ ਕਿਹਾ ਕਿ ਉੜੀਸਾ ‘ਚ ਵਾਪਰਿਆ ਰੇਲ ਹਾਦਸਾ ਦਿਲ ਦਹਿਲਾ ਦੇਣ ਵਾਲਾ ਹੈ। ਰੇਲਵੇ ਸੁਰੱਖਿਆ ਮੋਦੀ ਸਰਕਾਰ ਦੇ ਏਜੰਡੇ ‘ਤੇ ਨਹੀਂ ਹੈ। ਇਸੇ ਕਰ ਕੇ ਸਰਕਾਰ ਰੇਲ ਗੱਡੀਆਂ ਦੀ ਸੁਰੱਖਿਆ ਲਈ ਤਕਨੀਕੀ ਉਪਾਅ ਕਰਨ ਵੱਲ ਕੋਈ ਧਿਆਨ ਨਹੀਂ ਦਿੰਦੀ। ਮੋਦੀ ਸਰਕਾਰ ਸਿਰਫ ਦਿਖਾਵਾ ਕਰ ਕੇ ਰੇਲਵੇ ਨੂੰ ਚਲਾਉਣਾ ਚਾਹੁੰਦੀ ਹੈ। ਪਾਠਕ ਨੇ ਕਿਹਾ, ”ਮੈਂ ਰੇਲਵੇ ਕਮੇਟੀ ਦੀ ਪਿਛਲੀ ਮੀਟਿੰਗ ਵਿੱਚ ਕਿਹਾ ਸੀ ਕਿ ਰੇਲ ਗੱਡੀਆਂ ਦੀ ਸੁਰੱਖਿਆ ਨਾਲ ਸਬੰਧਤ ਕੰਮ ਪਹਿਲਾਂ ਪੂਰਾ ਕੀਤਾ ਜਾਵੇ। ਹੁਣ ਤੱਕ ਸਾਰੀਆਂ ਰੇਲ ਗੱਡੀਆਂ ‘ਚ ਟੱਕਰ-ਰੋਧੀ ਅਤੇ ਪਟੜੀ ਤੋਂ ਉਤਰਨ ਤੋਂ ਰੋਕਣ ਵਾਲੇ ਯੰਤਰ ਨਹੀਂ ਲਗਾਏ ਗਏ ਹਨ।”
Advertisement
Advertisement