ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦੰਗਾ ਪੀੜਤਾਂ ਦੇ ਫਲੈਟਾਂ ਵਿੱਚ ਬਿਜਲੀ ਚੋਰੀ ਫੜਨ ਲਈ ਛਾਪੇ

07:26 AM Aug 21, 2024 IST
ਸੀਆਰਪੀਐੱਫ ਕਲੋਨੀ ਵਿੱਚ ਛਾਪੇ ਦੌਰਾਨ ਮੌਜੂਦ ਪਾਵਰਕੌਮ ਮੁਲਾਜ਼ਮ।

ਗਗਨਦੀਪ ਅਰੋੜਾ
ਲੁਧਿਆਣਾ, 20 ਅਗਸਤ
ਦੁਗਰੀ ਇਲਾਕੇ ਦੀ ਸੀਆਰਪੀਐੱਫ ਕਲੋਨੀ ਵਿੱਚ ਸਵੇਰੇ ਤੜਕਸਾਰ ਹੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਐਨਫੋਰਸਮੈਂਟ ਅਤੇ ਅਪ੍ਰੇਸ਼ਨ ਵਿੰਗ ਦੇ 150 ਤੋਂ ਵੱਧ ਮੁਲਾਜ਼ਮਾਂ ਨੇ ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜ਼ਮਾਂ ਨੂੰ ਨਾਲ ਲੈ ਕੇ ਬਿਜਲੀ ਚੋਰੀ ਫੜਨ ਲਈ ਛਾਪੇ ਮਾਰੇ। ਬਿਜਲੀ ਮੁਲਾਜ਼ਮਾਂ ਨੇ ਹਰ ਇੱਕ ਫਲੈਟ ਤੇ ਦੁਕਾਨਾਂ ’ਤੇ ਚੈਕਿੰਗ ਕੀਤੀ। ਇਨ੍ਹਾਂ ਵੱਡੀ ਗਿਣਤੀ ਵਿੱਚ ਪੁਲੀਸ ਤੇ ਬਿਜਲੀ ਮੁਲਾਜ਼ਮਾਂ ਨੂੰ ਦੇਖ ਕੇ ਮੌਕੇ ’ਤੇ ਭਾਜੜਾਂ ਪੈ ਗਈਆਂ। ਬਿਜਲੀ ਮੁਲਾਜ਼ਮਾਂ ਨੇ ਸੁੱਤੇ ਪਏ ਲੋਕਾਂ ਦੇ ਫਲੈਟ ਖੁੱਲ੍ਹਵਾਏ ਤੇ ਚੈਕਿੰਗ ਕੀਤੀ। ਪਾਵਰਕੌਮ ਮੁਤਾਬਕ ਇੱਥੇ ਵੱਡੀ ਗਿਣਤੀ ਵਿੱਚ ਬਿਜਲੀ ਚੋਰੀ ਦੇ ਕੇਸ ਸਾਹਮਣੇ ਆਏ ਹਨ ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਜਦਕਿ ਕੁੱਝ ਲੋਕ ਤਾਂ ਮੌਕੇ ’ਤੇ ਤਾਲੇ ਲਾ ਕੇ ਫ਼ਰਾਰ ਹੋ ਗਏ। ਬਿਜਲੀ ਅਧਿਕਾਰੀਆਂ ਮੁਤਾਬਕ ਪਾਵਰਕੌਮ ਦੇ ਦੁਗਰੀ ਫੇਜ਼ 1 ਦੀ ਸੀਆਰਪੀਐੱਫ ਕਲੋਨੀ ਵਿੱਚ ਜ਼ਿਆਦਾਤਰ ਦੰਗਾ ਪੀੜਤਾਂ ਨੂੰ ਫਲੈਟ ਅਲਾਟ ਕੀਤੇ ਗਏ ਹਨ, ਜਿੱਥੇ ਪਾਵਰਕੌਮ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਬਿਜਲੀ ਦੀ ਵੱਡੇ ਪੱਧਰ ’ਤੇ ਚੋਰੀ ਹੋ ਰਹੀ ਹੈ। ਬਿਜਲੀ ਦੇ ਸਮਾਰਟ ਮੀਟਰਾਂ ਰਾਹੀਂ ਵੀ ਵਿਭਾਗ ਨੂੰ ਬਿਜਲੀ ਚੋਰੀ ਦੀ ਜਾਣਕਾਰੀ ਮਿਲੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇੱਕ ਸਾਰ 150 ਦੇ ਕਰੀਬ ਮੁਲਾਜ਼ਮਾਂ ਨੇ ਅੱਜ ਛਾਪੇ ਮਾਰੇ। ਉਨ੍ਹਾਂ ਦੱਸਿਆ ਕਿ 70 ਫੀਸਦੀ ਬਿਜਲੀ ਚੋਰੀ ਕੀਤੀ ਜਾ ਰਹੀ ਹੈ। ਲੋਕਾਂ ਨੇ ਬਾਹਰੋਂ ਤਾਰਾਂ ਪਾਈਆਂ ਹੋਈਆਂ ਸਨ। ਕਈ ਥਾਵਾਂ ’ਤੇ ਤਾਂ ਮੀਟਰ ਨਹੀਂ ਲੱਗੇ ਹੋਏ ਸਨ ਜਦਕਿ ਸ਼ਰ੍ਹੇਆਮ ਕੁੰਡੀ ਵੀ ਲਾਈ ਹੋਈ ਸੀ। ਕਈ ਥਾਵਾਂ ’ਤੇ ਲੋਕਾਂ ਨੇ ਬਹਿਸਬਾਜ਼ੀ ਵੀ ਕੀਤੀ।
ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਬਿਜਲੀ ਵਿਭਾਗ ਵੱਲੋਂ ਕੁੰਡੀ ਲਗਾਉਣ ਵਾਲਿਆਂ ’ਤੇ ਕਾਰਵਾਈ ਕੀਤੀ ਜਾਵੇਗੀ। ਉਧਰ, ਮੌਕੇ ’ਤੇ ਇਲਾਕਾ ਵਾਸੀਆਂ ਨੇ ਕਿਹਾ ਕਿ ਬਿਜਲੀ ਵਿਭਾਗ ਜੋ ਕਾਰਵਾਈ ਕਰ ਰਿਹਾ ਹੈ, ਉਹ ਠੀਕ ਹੈ। ਪਰ ਇੰਨੀ ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜ਼ਮਾਂ ਨੂੰ ਨਾਲ ਲੈ ਕੇ ਆਉਣਾ ਗਲਤ ਹੈ। ਬਿਜਲੀ ਵਿਭਾਗ ਦੇ ਐਕਸੀਅਨ ਸਤੀਸ਼ ਕੁਮਾਰ ਨੇ ਦੱਸਿਆ ਕਿ ਹਾਲੇ ਇਸ ਮਾਮਲੇ ਵਿੱਚ ਤਫ਼ਤੀਸ਼ ਵਿੱਚ ਕੀਤੀ ਜਾ ਰਹੀ ਹੈ।

Advertisement

Advertisement
Advertisement