For the best experience, open
https://m.punjabitribuneonline.com
on your mobile browser.
Advertisement

ਰਾਹੁਲ ਵੱਲੋਂ ਖੇਡ ਸੰਸਥਾਵਾਂ ਦੀ ਕਮਾਨ ਖਿਡਾਰੀਆਂ ਨੂੰ ਦੇਣ ਦੀ ਵਕਾਲਤ

07:23 AM Oct 03, 2024 IST
ਰਾਹੁਲ ਵੱਲੋਂ ਖੇਡ ਸੰਸਥਾਵਾਂ ਦੀ ਕਮਾਨ ਖਿਡਾਰੀਆਂ ਨੂੰ ਦੇਣ ਦੀ ਵਕਾਲਤ
ਹਰਿਆਣਾ ਦੀ ਖਿਡਾਰਨ ਨਾਲ ਗੱਲਬਾਤ ਕਰਦੇ ਹੋਏ ਕਾਂਗਰਸ ਆਗੂ ਰਾਹੁਲ ਗਾਂਧੀ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 2 ਅਕਤੂਬਰ
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਜਦੋਂ ਤੱਕ ਖੇਡ ਸੰਸਥਾਵਾਂ ਦੀ ਕਮਾਨ ਸਿਆਸੀ ਆਗੂਆਂ ਦੀ ਜਗ੍ਹਾ ਖਿਡਾਰੀਆਂ ਨੂੰ ਨਹੀਂ ਸੌਂਪੀ ਜਾਵੇਗੀ, ਉਦੋਂ ਤੱਕ ਭਾਰਤ ਖੇਡਾਂ ਵਿੱਚ ਅਸਲ ਹੁਨਰ ਨਹੀਂ ਪਛਾਣ ਸਕਦਾ। ਉਨ੍ਹਾਂ ਅੱਜ ‘ਐਕਸ’ ’ਤੇ ਖਿਡਾਰੀਆਂ ਨਾਲ ਮੁਲਾਕਾਤ ਦਾ ਵੀਡੀਓ ਸਾਂਝੀ ਕੀਤੀ। ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ, ‘ਪੈਸਾ ਨਹੀਂ ਤਾਂ ਖੇਡ ਨਹੀਂ; ਇਹ ਅੱਜ ਭਾਰਤ ਦੇ ਬਹੁਤੇ ਅਥਲੀਟਾਂ ਦੀ ਕਹਾਣੀ ਹੈ। ਹਰਿਆਣਾ ਅਤੇ ਦੇਸ਼ ਦੇ ਹੋਰ ਹਿੱਸਿਆਂ ਦੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ।’
ਰਾਹੁਲ ਨੇ ਕਿਹਾ, ‘ਜਦੋਂ ਤੱਕ ਅਸੀਂ ਅਜਿਹੀ ਪ੍ਰਣਾਲੀ ਨਹੀਂ ਲਿਆਉਂਦੇ ਜੋ ਖਿਡਾਰੀਆਂ ਦਾ ਸਿੱਧਾ ਸਮਰਥਨ ਕਰੇ ਅਤੇ ਖੇਡ ਐਸੋਸੀਏਸ਼ਨਾਂ ਵਿਚ ਸਿਆਸਤਦਾਨਾਂ ਦੀ ਬਜਾਏ ਖਿਡਾਰੀਆਂ ਨੂੰ ਇੰਚਾਰਜ ਨਹੀਂ ਬਣਾਉਂਦੇ, ਉਦੋਂ ਤੱਕ ਭਾਰਤ ਆਪਣੀ ਅਸਲ ਸਮਰੱਥਾ ਹਾਸਲ ਨਹੀਂ ਕਰ ਸਕਦਾ।’ ਵੀਡੀਓ ਵਿੱਚ ਰਾਹੁਲ ਹਰਿਆਣਾ ਦੇ ਖਿਡਾਰੀਆਂ ਦੀਆਂ ਸਮੱਸਿਆਵਾਂ ਸੁਣਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕ੍ਰਿਕਟ ਅਤੇ ਜੂਡੋ ਸਮੇਤ ਹੋਰ ਖੇਡ ਸੰਸਥਾਵਾਂ ਵਿੱਚ ਅਹੁਦਿਆਂ ’ਤੇ ਬੈਠੇ ਸਿਆਸਤਦਾਨਾਂ ’ਤੇ ਵੀ ਨਿਸ਼ਾਨਾ ਸੇਧਿਆ। -ਪੀਟੀਆਈ

Advertisement

Advertisement
Advertisement
Author Image

joginder kumar

View all posts

Advertisement