ਰਾਹੁਲ ਨੇ ਸੁਲਤਾਨਪੁਰ ਦੇ ਮੋਚੀ ਨੂੰ ਜੁੱਤੇ ਸਿਊਣ ਵਾਲੀ ਮਸ਼ੀਨ ਭੇਜੀ
08:48 AM Jul 28, 2024 IST
ਨਵੀਂ ਦਿੱਲੀ, 27 ਜੁਲਾਈ
ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਜ਼ਿਲ੍ਹੇ ਦੇ ਇੱਕ ਮੋਚੀ ਜਿਸ ਨਾਲ ਉਨ੍ਹਾਂ ਨੇ ਲੰਘੇ ਦਿਨ ਮੁਲਾਕਾਤ ਕੀਤੀ ਸੀ, ਨੂੰ ਜੁੱਤੀਆਂ ਦੀ ਸਿਲਾਈ ਕਰਨ ਵਾਲੀ ਮਸ਼ੀਨ ਭੇਜੀ ਹੈ। ਕਾਂਗਰਸ ਨੇ ਐਕਸ ’ਤੇ ਪੋਸਟ ’ਚ ਕਿਹਾ, ‘‘ਰਾਹੁਲ ਗਾਂਧੀ ਨੇ ਲੰਘੇ ਦਿਨ ਸੁਲਤਾਨਪੁਰ (ਉੱਤਰ ਪ੍ਰਦੇਸ਼) ਵਿੱਚ ਰਾਮ ਚੇਤ ਨਾਮੀ ਮੋਚੀ ਨਾਲ ਮਿਲ ਕੇ ਉਸ ਕੋਲੋਂ ਉਸ ਦੇ ਕੰਮ ਬਾਰੇ ਜਾਣਕਾਰੀ ਹਾਸਲ ਕੀਤੀ ਸੀ। ਉਸ ਦੀ ਮਦਦ ਲਈ ਰਾਹੁਲ ਨੇ ਉਸ ਨੂੰ ਜੁੱਤੀਆਂ ਦੀ ਸਿਲਾਈ ਕਰਨ ਵਾਲੀ ਮਸ਼ੀਨ ਭੇਜੀ ਹੈ, ਜਿਹੜੀ ਉਸ ਦੇ ਕੰਮ ਨੂੰ ਸੁਖਾਲਾ ਕਰੇਗੀ। ਇਹ ਕਦਮ ਲੋਕਾਂ ਲਈ ਇੱਕ ਨੇਤਾ, ਅਸਲ ਵਿੱਚ ਸਾਰਿਆਂ ਲਈ ਇੱਕ ਨੇਤਾ ਵਜੋਂ ਰਾਹੁਲ ਗਾਂਧੀ ਦੇ ਸਮਰਪਣ ਦੀ ਮਿਸਾਲ ਹੈ।’’ ਦੂਜੇ ਪਾਸੇ ਚੇਤ ਰਾਮ ਨੇ ਮਸ਼ੀਨ ਦੇਣ ਗਈ ਰਾਹੁਲ ਗਾਂਧੀ ਦੀ ਟੀਮ ਦੇ ਹੱਥ ਧੰਨਵਾਦ ਵਜੋਂ ਉਨ੍ਹਾਂ ਲਈ ਜੁੱਤੀਆਂ ਦੇ ਦੋ ਜੋੜੇ ਭੇਜੇ ਹਨ। -ਆਈਏਐੱਨਐੇੱਸ
Advertisement
Advertisement