ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਾਹੁਲ ਨੇ ਖੇਤ ’ਚ ਕੱਦੂ ਕਰ ਕੇ ਝੋਨਾ ਲਾਇਆ

07:48 AM Jul 09, 2023 IST
ਸੋਨੀਪਤ ਜ਼ਿਲ੍ਹੇ ਦੇ ਇੱਕ ਖੇਤ ਨੂੰ ਝੋਨਾ ਲਾਉਣ ਲਈ ਤਿਆਰ ਕਰਦੇ ਹੋਏ ਕਾਂਗਰਸ ਆਗੂ ਰਾਹੁਲ ਗਾਂਧੀ।

ਚੰਡੀਗੜ੍ਹ, 8 ਜੁਲਾਈ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਸਵੇਰੇ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਪਿੰਡ ਮਦੀਨਾ ਦਾ ਅਚਾਨਕ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਖੇਤਾਂ ਵਿਚ ਕੰਮ ਕਰਦੇ ਕਿਸਾਨਾਂ ਨਾਲ ਸਮਾਂ ਬਿਤਾਇਆ। ਹਰਿਆਣਾ ਕਾਂਗਰਸ ਦੇ ਆਗੂ ਨੇ ਦੱਸਿਆ ਕਿ ਰਾਹੁਲ ਨੇ ਇਸ ਦੌਰਾਨ ਖੇਤਾਂ ਵਿੱਚ ਕੱਦੂ (ਟਰੈਕਟਰ ਚਲਾਇਆ) ਕੀਤਾ, ਝੋਨਾ ਲਾਇਆ ਅਤੇ ਮਜ਼ਦੂਰ ਔਰਤਾਂ ਵੱਲੋਂ ਲਿਆਂਦਾ ਭੋਜਨ ਛਕਿਆ। ਉਨ੍ਹਾਂ ਦੱਸਿਆ ਕਿ ਰਾਹੁਲ ਗਾਂਧੀ ਜਦੋਂ ਪਿੰਡ ਵਿੱਚ ਸਵੇਰੇ 6.40 ਵਜੇ ਪਹੁੰਚੇ ਤਾਂ ਹਲਕੀ ਬੂੰਦਾਬਾਂਦੀ ਹੋ ਰਹੀ ਸੀ। ਉਹ ਇੱਥੇ ਲਗਪਗ ਢਾਈ ਘੰਟੇ ਰਹੇ।

Advertisement

ਿਕਸਾਨਾਂ ਦੀਆਂ ਮੁਸ਼ਕਿਲਾਂ ਬਾਰੇ ਚਰਚਾ ਕਰਦੇ ਹੋਏ ਰਾਹੁਲ ਗਾਂਧੀ। -ਫੋਟੋਆਂ: ਪੀਟੀਆਈ

ਸੋਨੀਪਤ ਦੇ ਗੋਹਾਣਾ ਤੋਂ ਕਾਂਗਰਸ ਵਿਧਾਇਕ ਜਗਬੀਰ ਸਿੰਘ ਮਲਿਕ ਨੇ ਕਿਹਾ, ‘‘ਇਹ ਦੌਰਾ ਅਚਾਨਕ ਕੀਤਾ ਗਿਆ ਸੀ।... ਉਨ੍ਹਾਂ ਖੇਤਾਂ ਵਿੱਚ ਕੰਮ ਕਰ ਰਹੇ ਪਿੰਡ ਵਾਸੀਆਂ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ। ਰਾਹੁਲ ਜੀ ਨੇ ਝੋਨਾ ਵੀ ਲਾਇਆ ਅਤੇ ਟਰੈਕਟਰ ਵੀ ਚਲਾਇਆ।’’ ਵਿਧਾਇਕ ਨੇ ਕਿਹਾ, ‘‘ਸਾਨੂੰ ਉਨ੍ਹਾਂ ਦੇ ਦੌਰੇ ਬਾਰੇ ਅਗਾਊਂ ਜਾਣਕਾਰੀ ਨਹੀਂ ਸੀ ਪਰ ਅਸੀਂ ਅਤੀਤ ਵਿੱਚ ਵੀ ਉਨ੍ਹਾਂ ਨੂੰ ਸਮਾਜ ਦੇ ਵੱਖ ਵੱਖ ਵਰਗਾਂ ਭਾਵੇਂ ਉਹ ਟਰੱਕ ਡਰਾਈਵਰ ਹੋਣ, ਔਰਤਾਂ, ਵਿਦਿਆਰਥੀ ਅਤੇ ਹੋਰ ਵਰਗਾਂ ਦੇ ਲੋਕ ਹੋਣ, ਉਨ੍ਹਾਂ ਦੀਆਂ ਚਿੰਤਾਵਾਂ ਅਤੇ ਸਮੱਸਿਆਵਾਂ ਨੂੰ ਸਿੱਧੇ ਤੌਰ ’ਤੇ ਜਾਣਨ ਲਈ ਇਸ ਤਰ੍ਹਾਂ ਅਣਅਧਿਕਾਰਿਤ ਪੜਾਅ ਕਰਦੇ ਦੇਖਿਆ ਹੈ।’’ ਮਲਿਕ ਪਾਰਟੀ ਵਿਧਾਇਕ ਇੰਦੂਰਾਜ ਨਰਵਾਲ ਨਾਲ ਇੱਥੇ ਪੁੱਜੇ। ਰਾਹੁਲ ਦਿੱਲੀ ਤੋਂ ਹਿਮਾਚਲ ਪ੍ਰਦੇਸ਼ ਜਾਂਦੇ ਸਮੇਂ ਇਸ ਪਿੰਡ ਵਿੱਚ ਰੁਕੇ। ਕਾਂਗਰਸ ਦੇ ਟਵਿੱਟਰ ਹੈਂਡਲ ’ਤੇ ਸਾਂਝੀਆਂ ਕੀਤੀਆਂ ਤਸਵੀਰਾਂ ਵਿੱਚ ਰਾਹੁਲ ਗਾਂਧੀ ਆਪਣੀ ਚਰਚਿਤ ਸਫੈਦ ਟੀ-ਸ਼ਰਟ ਅਤੇ ਟਰਾਊਜ਼ਰ ਵਿੱਚ ਨਜ਼ਰ ਆ ਰਹੇ ਹਨ। ਬੜੌਦਾ ਤੋਂ ਵਿਧਾਇਕ ਨਰਵਾਲ ਨੇ ਦੱਸਿਆ ਕਿ ਰਾਹੁਲ ਨੇ ਪਿੰਡ ਵਾਸੀਆਂ ਤੇ ਕਿਸਾਨਾਂ ਨਾਲ ਸਮਾਂ ਬਿਤਾਇਆ ਤੇ ਉਨ੍ਹਾਂ ਦੀਆਂ ਚਿੰਤਾਵਾਂ ਬਾਰੇ ਗੱਲਬਾਤ ਕੀਤੀ। -ਪੀਟੀਆਈ

 

Advertisement

ਰਾਹੁਲ ਦੇ ਦੌਰੇ ਬਾਰੇ ਕੋਈ ਜਾਣਕਾਰੀ ਨਹੀਂ ਸੀ: ਵਿੱਜ
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਦੇ ਸੋਨੀਪਤ ਜ਼ਿਲ੍ਹੇ ਦੇ ਮਦੀਨਾ ਪਿੰਡ ਦੇ ਖੇਤਾਂ ਵਿੱਚ ਅੱਜ ਕੱਦੂ ਕਰ ਕੇ ਝੋਨਾ ਲਾਉਣ ’ਤੇ ਵਿਅੰਗ ਕੱਸਦਿਆਂ ਕਿਹਾ ਕਿ ਇਸ ਨਾਲ ਕਿਸਾਨਾਂ ਦੀ ਇੱਕ ਦਿਨ ਦੀ ਦਿਹਾੜੀ ਬਚੇਗੀ। ਉਨ੍ਹਾਂ ਨਾਲ ਹੀ ਕਿਹਾ ਕਿ ਰਾਹੁਲ ਗਾਂਧੀ ਦੇ ਝੋਨਾ ਲਾਉਣ ’ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ, ਪਰ ਇਸ ਦੌਰੇ ਬਾਰੇ ਸੂਬਾ ਸਰਕਾਰ ਨੂੰ ਕੋਈ ਜਾਣਕਾਰੀ ਨਹੀਂ ਸੀ। ਇਸ ਲਈ ਸੁਰੱਖਿਆ ਦੇ ਲਿਹਾਜ਼ ਨਾਲ ਇਹ ਵੱਡਾ ਜ਼ੋਖ਼ਮ ਹੈ। ਸ੍ਰੀ ਵਿੱਜ ਅੰਬਾਲਾ ਕੈਂਟ ਦੇ ਰੈਸਟ ਹਾਊਸ ਵਿੱਚ ਜਨਤਾ ਦਰਬਾਰ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਮਦੀਨਾ ਪਿੰਡ ਵਿਚ ਆਉਣ ਬਾਰੇ ਹਰਿਆਣਾ ਪੁਲੀਸ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਅਤੇ ਅਜਿਹੀ ਉਕਾਈ ਉਹ ਪਹਿਲਾਂ ਵੀ ਕਰ ਚੁੱਕੇ ਹਨ ਜਦੋਂ ਉਹ ਇਕ ਟਰੱਕ ਵਿਚ ਬੈਠ ਕੇ ਅੰਬਾਲਾ ਤੋਂ ਚੰਡੀਗੜ੍ਹ ਤੱਕ ਗਏ ਸਨ।

Advertisement
Tags :
Rahul Gandhiਕੱਦੂਝੋਨਾਰਾਹੁਲਲਾਇਆ