For the best experience, open
https://m.punjabitribuneonline.com
on your mobile browser.
Advertisement

ਰਾਹੁਲ ਗਾਂਧੀ ਵੱਲੋਂ ਵਾਇਨਾਡ ਘਟਨਾ ਨੂੰ ‘ਰਾਸ਼ਟਰੀ ਆਫ਼ਤ’ ਘੋਸ਼ਿਤ ਕਰਨ ਦੀ ਮੰਗ

02:54 PM Aug 07, 2024 IST
ਰਾਹੁਲ ਗਾਂਧੀ ਵੱਲੋਂ ਵਾਇਨਾਡ ਘਟਨਾ ਨੂੰ ‘ਰਾਸ਼ਟਰੀ ਆਫ਼ਤ’ ਘੋਸ਼ਿਤ ਕਰਨ ਦੀ ਮੰਗ
**EDS: VIDEO GRAB VIA SANSAD TV** New Delhi: Leader of Opposition in Lok Sabha and Congress MP Rahul Gandhi speaks in the House during the Monsoon session of Parliament, in New Delhi, Wednesday, Aug. 7, 2024. (PTI Photo) (PTI08_07_2024_000180B)
Advertisement

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਨਵੀਂ ਦਿੱਲੀ, 7 ਅਗਸਤ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਲੋਕ ਸਭਾ ਵਿੱਚ ਜ਼ੀਰੋ ਆਵਰ ਵਿੱਚ ਬੋਲਦਿਆਂ ਕੇਰਲ ਵਿੱਚ ਤ੍ਰਾਸਦੀ ਪ੍ਰਭਾਵਿਤ ਵਾਇਨਾਡ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਅਤੇ ਕਿਹਾ ਕਿ ਕੇਂਦਰ ਸਰਕਾਰ ਨੂੰ ਵਾਇਨਾਡ ਵਿੱਚ ਜ਼ਮੀਨ ਖਿਸਕਣ ਨੂੰ ‘ਰਾਸ਼ਟਰੀ ਆਫ਼ਤ’ ਘੋਸ਼ਿਤ ਕਰਨਾ ਚਾਹੀਦਾ ਹੈ। ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਵਾਇਨਾਡ ’ਚ ਜ਼ਮੀਨ ਖਿਸਕਣ ਕਾਰਨ ਹੋਈ ਤਬਾਹੀ ਤੋਂ ਬਾਅਦ ਬੁਨਿਆਦੀ ਢਾਂਚਾ ਬਣਾਉਣ ਲਈ ਵਿਸ਼ੇਸ਼ ਪੈਕੇਜ ਐਲਾਨੇ ਜਾਣ ਦੀ ਮੰਗ ਕੀਤੀ। ਇਹ ਖੇਤਰ 30 ਜੁਲਾਈ ਨੂੰ ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਦੀ ਮਾਰ ਹੇਠ ਆਇਆ ਸੀ। ਗਾਂਧੀ ਨੇ ਲੋਕ ਸਭਾ ’ਚ ਕਿਹਾ, ‘‘ਮੈਂ ਉਥੇ ਜਾ ਕੇ ਤਬਾਹੀ, ਦਰਦ ਅਤੇ ਦੁੱਖ ਦੇਖਿਆ ਹੈ।’’

Advertisement

Advertisement
Author Image

A.S. Walia

View all posts

Advertisement