For the best experience, open
https://m.punjabitribuneonline.com
on your mobile browser.
Advertisement

ਅਮੇਠੀ ਤੋਂ ਚੋਣ ਲੜ ਸਕਦੇ ਨੇ ਰਾਹੁਲ ਗਾਂਧੀ

07:07 AM May 03, 2024 IST
ਅਮੇਠੀ ਤੋਂ ਚੋਣ ਲੜ ਸਕਦੇ ਨੇ ਰਾਹੁਲ ਗਾਂਧੀ
Advertisement
ਨਵੀਂ ਦਿੱਲੀ, 2 ਮਈ
ਅਮੇਠੀ ਤੇ ਰਾਏ ਬਰੇਲੀ ਲੋਕ ਸਭਾ ਹਲਕਿਆਂ ਤੋਂ ਕਾਂਗਰਸ ਦੇ ਉਮੀਦਵਾਰਾਂ ਬਾਰੇ ਬਣੇ ਭੇਤ ਵਿਚਾਲੇ ਸੂਤਰਾਂ ਨੇ ਅੱਜ ਸੰਕੇਤ ਦਿੱਤਾ ਹੈ ਕਿ ਇਸ ਵਾਰ ਰਾਹੁਲ ਗਾਂਧੀ ਅਮੇਠੀ ਤੋਂ ਚੋਣ ਲੜ ਸਕਦੇ ਹਨ। ਭਲਕੇ 3 ਮਈ ਨੂੰ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਤਰੀਕ ਹੈ। ਇਸ ਲਈ ਪਾਰਟੀ ਇਨ੍ਹਾਂ ਦੋ ਵੱਕਾਰੀ ਸੀਟਾਂ ਤੋਂ ਉਮੀਦਵਾਰਾਂ ਦਾ ਐਲਾਨ ਅੱਜ ਦੇਰ ਰਾਤ ਕਰ ਸਕਦੀ ਹੈ। ਆਖਰੀ ਖ਼ਬਰਾਂ ਮਿਲਣ ਤੱਕ ਪਾਰਟੀ ਵੱਲੋਂ ਅਜੇ ਇਸ ਸਬੰਧੀ ਕੋਈ ਰਸਮੀ ਐਲਾਨ ਨਹੀਂ ਕੀਤਾ ਗਿਆ।
ਇਸ ਸਬੰਧੀ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ‘ਮੈਨੂੰ ਉਮੀਦ ਹੈ ਕਿ ਅੱਜ ਦੇਰ ਰਾਤ ਨੂੰ ਕਾਂਗਰਸ ਵੱਲੋਂ ਅਮੇਠੀ ਤੇ ਰਾਏ ਬਰੇਲੀ ਤੋਂ ਕੋਈ ਰਸਮੀ ਐਲਾਨ ਕੀਤਾ ਜਾ ਸਕਦਾ ਹੈ।’ ਉਨ੍ਹਾਂ ਕਿਹਾ ਕਿ ਨਾਮਜ਼ਦਗੀ ਦਾਖਲ ਕਰਨ ਦੀ ਸਮਾਂ ਹੱਦ 3 ਮਈ ਨੂੰ ਬਾਅਦ ਦੁਪਹਿਰ 3 ਵਜੇ ਤੱਕ ਹੈ। ਸੂਤਰਾਂ ਨੇ ਕਿਹਾ ਕਿ ਪਾਰਟੀ ਨੇ ਉੱਤਰ ਪ੍ਰਦੇਸ਼ ਦੀਆਂ ਦੋਵੇਂ ਸੀਟਾਂ ’ਤੇ ਨਾਮਜ਼ਦਗੀ ਦਾਖਲ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਜੋ ਰਵਾਇਤੀ ਤੌਰ ’ਤੇ ਗਾਂਧੀ-ਨਹਿਰੂ ਪਰਿਵਾਰ ਦੇ ਮੈਂਬਰਾਂ ਕੋਲ ਹੀ ਰਹੀਆਂ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਅਮੇਠੀ ਤੋਂ ਚੋੜ ਲੜੇ ਜਾਣ ਦੀ ਵੱਧ ਸੰਭਾਵਨਾ ਹੈ। 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਇਸ ਸੀਟ ਤੋਂ ਸਮ੍ਰਿਤੀ ਇਰਾਨੀ ਨੇ ਜਿੱਤ ਦਰਜ ਕੀਤੀ ਸੀ। ਸੂਤਰਾਂ ਨੇ ਦੱਸਿਆ ਕਿ ਭਲਕੇ ਨਾਮਜ਼ਦਗੀ ਦਾਖਲ ਕੀਤੇ ਜਾਣ ਸਮੇਂ ਕਾਂਗਰਸ ਦੀ ਸੰਸਦੀ ਪਾਰਟੀ ਦੀ ਮੁਖੀ ਸੋਨੀਆ ਗਾਂਧੀ ਵੀ ਹਾਜ਼ਰ ਰਹਿਣਗੇ।
ਸੂਤਰਾਂ ਨੇ ਇਹ ਵੀ ਕਿਹਾ ਕਿ ਜੇਕਰ ਪ੍ਰਿਅੰਕਾ ਗਾਂਧੀ ਵਾਡਰਾ ਰਾਏ ਬਰੇਲੀ ਤੋਂ ਚੋਣ ਨਹੀਂ ਲੜਦੀ ਤਾਂ ਕਾਂਗਰਸ ਨੇ ਇੱਕ ਬਦਲਵੀਂ ਯੋਜਨਾ ਤਿਆਰ ਕੀਤੀ ਹੈ ਜਿਸ ਵਿੱਚ ਕਾਂਗਰਸ ਆਗੂ ਤੇ ਇੰਦਰਾ ਗਾਂਧੀ ਦੀ ਚਾਚੀ ਸ਼ੀਲਾ ਕੌਲ ਦੇ ਪੋਤੇ ਨੂੰ ਰਾਏ ਬਰੇਲੀ ਤੋਂ ਚੋਣ ਮੈਦਾਨ ’ਚ ਉਤਾਰਿਆ ਜਾ ਸਕਦਾ ਹੈ। ਗਾਂਧੀ ਪਰਿਵਾਰ ਦੇ ਭਰੋਸੇਯੋਗ ਵਿਅਕਤੀ ਪਹਿਲਾਂ ਤੋਂ ਹੀ ਅਮੇਠੀ ਵਿੱਚ ਹਨ ਅਤੇ ਉਨ੍ਹਾਂ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਲਈ ਨਾਮਜ਼ਦਗੀ ਪੱਤਰ ਤਿਆਰ ਕਰ ਲਏ ਹਨ। ਪਾਰਟੀ ਨੇ ਹਾਲਾਂਕਿ ਇਸ ਸਬੰਧੀ ਕੋਈ ਰਸਮੀ ਐਲਾਨ ਨਹੀਂ ਕੀਤਾ ਹੈ।
ਸੂਤਰਾਂ ਨੇ ਕਿਹਾ ਕਿ ਰਾਹੁਲ ਗਾਂਧੀ ਤੇ ਪਾਰਟੀ ਮਲਿਕਾਰਜੁਨ ਖੜਗੇ ਨੇ ਅਮੇਠੀ ਤੋਂ ਚੋਣ ਲੜਨ ਬਾਰੇ ਚਰਚਾ ਕੀਤੀ ਹੈ। ਅਮੇਠੀ ਦੇ ਗੌਰੀਗੰਜ ਵਿਚਲੇ ਕਾਂਗਰਸ ਦੇ ਦਫ਼ਤਰ ਦੇ ਬਾਹਰ ਦੇਰ ਸ਼ਾਮ ਨੂੰ ਰਾਹੁਲ ਗਾਂਧੀ ਤੇ ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ ਦੀਆਂ ਤਸਵੀਰਾਂ ਵਾਲੇ ਪੋਸਟਰ ਤੇ ਬੈਨਰ ਵੀ ਲਗਾਏ ਜਾਣ ਲੱਗੇ ਸਨ। ਭਾਜਪਾ ਉਮੀਦਵਾਰ ਸਮ੍ਰਿਤੀ ਇਰਾਨੀ ਇੱਥੋਂ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰ ਚੁੱਕੇ ਹਨ। ਕਾਂਗਰਸ ਦੀ ਉੱਤਰ ਪ੍ਰਦੇਸ਼ ਲੀਡਰਸ਼ਿਪ ਵੀ ਪਾਰਟੀ ਨੂੰ ਆਪਣੀਆਂ ਦੋਵੇਂ ਰਵਾਇਤੀ ਸੀਟਾਂ ਤੋਂ ਚੋਣ ਲੜਨ ਲਈ ਕਹਿ ਚੁੱਕੀ ਹੈ। ਪਾਰਟੀ ਦੀ ਕੇਂਦਰੀ ਚੋਣ ਕਮੇਟੀ ਵੀ ਕਾਂਗਰਸ ਲੀਡਰਸ਼ਿਪ ਨੂੰ ਰਾਹੁਲ ਤੇ ਪ੍ਰਿਅੰਕਾ ਦੋਵਾਂ ਨੂੰ ਚੋਣ ਮੈਦਾਨ ’ਚ ਉਤਾਰਨ ਦੀ ਸਿਫਾਰਸ਼ ਕਰ ਚੁੱਕੀ ਹੈ ਪਰ ਆਖਰੀ ਫ਼ੈਸਲਾ ਉੱਚ ਲੀਡਰਸ਼ਿਪ ਨੇ ਲੈਣਾ ਹੈ।
ਇਸੇ ਦੌਰਾਨ ਪਾਰਟੀ ਨੇ ਲੱਦਾਖ ਲੋਕ ਸਭਾ ਹਲਕੇ ਤੋਂ ਸ਼ੇਰਿੰਗ ਨਾਮਗਯਾਲ ਨੂੰ ਉਮੀਦਵਾਰ ਐਲਾਨ ਦਿੱਤਾ ਹੈ।
-ਪੀਟੀਆਈ
Advertisement
Advertisement
Author Image

sukhwinder singh

View all posts

Advertisement
Advertisement
×