For the best experience, open
https://m.punjabitribuneonline.com
on your mobile browser.
Advertisement

ਰਾਹੁਲ ਗਾਂਧੀ ਤਿੰਨ ਰੋਜ਼ਾ ਦੌਰੇ ’ਤੇ ਅਮਰੀਕਾ ਪਹੁੰਚੇ

01:38 PM Sep 08, 2024 IST
ਰਾਹੁਲ ਗਾਂਧੀ ਤਿੰਨ ਰੋਜ਼ਾ ਦੌਰੇ ’ਤੇ ਅਮਰੀਕਾ ਪਹੁੰਚੇ
Advertisement

ਹੌਸਟਨ, 8 ਸਤੰਬਰ
ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ ਤਿੰਨ ਦਿਨਾਂ ਦੌਰੇ ’ਤੇ ਅਮਰੀਕਾ ਪਹੁੰਚ ਗਏ ਹਨ। ਇਸ ਦੌਰਾਨ ਰਾਹੁਲ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਨੂੰ ਹੋਰ ਮਜ਼ਬੂਤ ​​ਕਰਨ ਲਈ ਗੱਲਬਾਤ ਕਰਨਗੇ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਨੇ ਫੇਸਬੁਕ ’ਤੇ ਪੋਸਟ ’ਚ ਕਿਹਾ, ‘‘ਅਮਰੀਕਾ ਦੇ ਟੈਕਸਸ ਸੂਬੇ ਦੇ ਡੱਲਾਸ ਵਿੱਚ ਭਾਰਤੀ ਪਰਵਾਸੀਆਂ ਅਤੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਮੈਂਬਰਾਂ ਵੱਲੋਂ ਮੇਰਾ ਨਿੱਘਾ ਸਵਾਗਤ ਕੀਤਾ, ਜਿਸ ਤੋਂ ਮੈਂ ਸੱਚਮੁੱਚ ਬਹੁਤ ਖੁਸ਼ ਹਾਂ।’’ ਅਮਰੀਕਾ ਪਹੁੰਚਣ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰਦਿਆਂ ਰਾਹੁਲ ਨੇ ਕਿਹਾ, “ਮੈਂ ਇਸ ਫੇਰੀ ਦੌਰਾਨ ਸਾਰਥਕ ਵਿਚਾਰ ਵਟਾਂਦਰਿਆਂ ’ਚ ਸ਼ਾਮਲ ਹੋਣ ਲਈ ਉਤਸੁਕ ਹਾਂ, ਜਿਸ ਨਾਲ ਦੋਵਾਂ ਦੇਸ਼ਾਂ ਦੇ ਸਬੰਧ ਹੋਰ ਮਜ਼ਬੂਤ ਹੋਣਗੇ।’’ -ਪੀਟੀਆਈ

Advertisement

Advertisement
Tags :
Author Image

Advertisement